Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਬੇਦਾਰੀ ਜਿੱਤ ਨੂੰ ਲਿਆਉਂਦੀ ਹੈ

"ਕੀ ਤੂੰ ਫਿਰ ਤੋਂ ਸਾਨੂੰ ਬੇਦਾਰ ਨਹੀਂ ਕਰੇਂਗਾ ਕਿ ਤੇਰੇ ਲੋਕ ਤੇਰੇ ਵਿੱਚ ਅਨੰਦਿਤ ਹੋ ਸਕਣ" (ਜਬੂਰ ੮੫:੬)

ਕਈ ਸਾਲ ਪਹਿਲਾਂ, ਮੈਂ ਇੱਕ ਪਾਸਟਰ ਨੂੰ ਕਹਿੰਦੇ ਹੋਏ ਸੁਣਿਆ, ਕਿ ਉਹ ਅਕਸਰ ਹੀ ਆਪਣੇ ਲੋਕਾਂ ਨੂੰ ਸੜਕ ਤੇ ਮਿਲਿਆ ਕਰਦਾ ਸੀ ਅਤੇ ਉਨ੍ਹਾਂ ਨੂੰ ਉਹ ਦੁਖੀ ਅਤੇ ਹਾਰੇ ਹੋਏ ਵੇਖਦਾ ਸੀ। ਉਹ ਉਨ੍ਹਾਂ ਨੂੰ ਅਕਸਰ ਹੀ ਇਹ ਆਮ ਪ੍ਰਸ਼ਨ ਪੁੱਛਦਾ ਸੀ, "ਤੁਹਾਡਾ ਕੀ ਹਾਲ ਹੈ?" ਉਹ ਅਕਸਰ ਹੀ ਉੱਤਰ ਦਿੰਦੇ ਸਨ, "ਹਾਲਾਤਾਂ ਦੇ ਅਧੀਨ ਠੀਕ ਹੈ" ਫਿਰ ਪਾਸਟਰ ਉਨ੍ਹਾਂ ਨੂੰ ਉਸੇ ਵੇਲੇ ਪੁੱਛਦਾ ਹੁੰਦਾ ਸੀ, "ਤੁਸੀਂ ਉਨ੍ਹਾਂ ਦੇ ਅਧੀਨ ਕੀ ਕਰ ਰਹੇ ਹੋ? ਕੀ ਤੁਸੀਂ ਇਹ ਨਹੀ ਜਾਣਦੇ ਕਿ ਤੁਸੀਂ ਮਸੀਹ ਦੇ ਨਾਲ ਸਵਰਗੀ ਸਥਾਨਾਂ ਦੇ ਲਈ ਉਠਾ ਲਏ ਗਏ ਹੋ?"

ਉਸਦੇ ਸਵਾਲ ਜੋ ਹਿਲਾਉਣ ਵਾਲੇ ਸਨ ਉਹ ਸਿੱਧੇ ਨਿਸ਼ਾਨੇ ਤੇ ਵੱਜਦੇ ਸਨ। ਮਸੀਹੀ ਜੀਵਨ ਸਿਰਫ ਬਹੁਤ ਹੀ ਅਨੋਖੇ ਹਾਲਾਤਾਂ ਦੇ ਦੁਆਰਾ ਨਹੀ ਹੈ। ਇਹ ਪੀੜਾ, ਦਰਦ ਅਤੇ ਗਮ ਦੀ ਸਚਿਆਈ ਤੋਂ ਬਚਣਾ ਨਹੀ ਹੈ। ਇਸਦੀ ਬਜਾਇ ਮਸੀਹੀ ਜੀਵਨ ਇਹੋ ਜਿਹਾ ਹੈ ਕਿ ਇਹ ਤੁਹਾਨੂੰ ਹਾਲਤਾਂ ਦੇ ਅਨੁਸਾਰ ਜੀਉਣ ਦੀ ਸ਼ਕਤੀ ਦਿੰਦਾ ਹੈ, ਪਰ ਇਹ ਉਨ੍ਹਾਂ ਨੂੰ ਅਨੁਮਤੀ ਨਹੀ ਦਿੰਦਾ ਹੈ ਕਿ ਉਹ ਤੁਹਾਨੂੰ ਨਿਰਾਸ਼ਾ ਦੇ ਵਿੱਚ ਖਿੱਚ ਲੈਣ। ਇੱਕ ਜੇਤੂ ਮਸੀਹੀ ਹੋਣ ਦੇ ਨਾਤੇ, ਤੁਹਾਨੂੰ ਹਾਲਾਤਾਂ ਦੇ ਅਧੀਨ ਜੀਉਣ ਦੀ ਲੋੜ ਨਹੀ ਹੈ। ਤੁਸੀਂ ਉਨ੍ਹਾਂ ਦੇ ਵਿੱਚ ਜੀ ਸਕਦੇ ਹੋ, ਤੁਹਾਡੇ ਕੋਲ ਇਹ ਯੋਗਤਾ ਹੈ ਕਿ ਤੁਸੀਂ ਉਨ੍ਹਾਂ ਦੇ ਉੱਪਰ ਉੱਠ ਪਾਉ।

ਮੈਂ ਅਕਸਰ ਉਨ੍ਹਾਂ ਲੋਕਾਂ ਨੂੰ ਮਿਲਦਾ ਹਾਂ ਜੋ ਕਿ ਪ੍ਰਭੂ ਨੂੰ ਪਿਆਰ ਕਰਦੇ ਹਨ। ਉਹ ਪਰਮੇਸ਼ਰ ਦੇ ਸੱਚੇ ਬੱਚੇ ਹਨ। ਪਰ ਫਿਰ ਵੀ ਉਹ ਹਾਰੇ ਹੋਏ ਹਨ। ਉਨ੍ਹਾਂ ਤੋਂ ਉਸ ਅਨੰਦ ਨੂੰ ਲੁੱਟ ਲਿਆ ਗਿਆ ਹੈ ਜੋ ਕਿ ਮਸੀਹੀ ਜੀਵਨ ਦੇ ਲਈ ਚਾਹੀਦਾ ਹੈ। ਉਹ ਆਪਣੇ ਜੀਵਨ ਦੇ ਵਿੱਚ ਇੱਕ ਬੇਦਾਰੀ ਦੀ ਬਹੁਤ ਜਿਆਦਾ ਜਰੂਰਤ ਦੇ ਵਿੱਚ ਖੜੇ ਹਨ। ਜਬੂਰ ਲਿਖਣ ਵਾਲੇ ਨੇ ਲਿਖਿਆ, "ਕੀ ਤੂੰ ਸਾਨੂੰ ਫਿਰ ਤੋਂ ਬੇਦਾਰ ਨਹੀ ਕਰੇਂਗਾ ਕਿ ਤੇਰੇ ਲੋਕ ਤੇਰੇ ਵਿੱਚ ਅਨੰਦਿਤ ਹੋ ਸਕਣ?"

ਮਸੀਹੀ ਜੀਵਨ ਆਸ ਰਹਿਤ ਨਹੀ ਹੈ। ਪਰਮੇਸ਼ਰ ਤਿਆਰ ਖੜਾ ਹੈ ਕਿ ਉਹ ਆਪਣੇ ਲੋਕਾਂ ਨੂੰ ਬੇਦਾਰ ਕਰੇ। ਉਹ ਸਾਨੂੰ ਜਿੱਤ ਦੇਣ ਲਈ ਤਿਆਰ ਹੈ। ਬੇਦਾਰੀ ਅਤੇ ਜਿੱਤ ਆਪਸ ਵਿੱਚ ਜੁੜੇ ਹੋਏ ਹਨ। ਬੇਦਾਰੀ ਦਾ ਅਰਥ ਹੈ ਕਿ ਪਰਮੇਸ਼ਰ ਆਪਣੇ ਲੋਕਾਂ ਨੂੰ ਆਪਣੇ ਤੋਂ ਜਾਣੂ ਕਰਵਾ ਰਿਹਾ ਹੈ। ਜਦ ਪਰਮੇਸ਼ਰ ਆਪਣੇ ਲੋਕਾਂ ਨੂੰ ਮਿਲਦਾ ਹੈ, ਤਾਂ ਇਸ ਦੇ ਅੰਤ ਵਿੱਚ ਬਹੁਤ ਜਿਆਦਾ ਖੁਸ਼ੀ ਹੁੰਦੀ ਹੈ। ਇਹ ਉਹ ਸਮਾਂ ਹੁੰਦਾ ਹੈ ਜਦ ਉਸ ਦੇ ਲੋਕ ਅਨੰਦਿਤ ਹੁੰਦੇ ਹਨ ਕਿਉੁਂਿਕ ਪਮਰੇਸ਼ਰ ਨੇ ਉਨ੍ਹਾਂ ਨੂੰ ਜਿੱਤ ਦਿੱਤੀ ਹੁੰਦੀ ਹੈ। ਸਾਡੇ ਵਿਚੋਂ ਬਹੁਤ ਸਾਰੇ ਲੋਕਾਂ ਨੇ ਆਸ ਛੱਡ ਦਿੱਤੀ ਹੈ। ਪਰ ਸਾਨੂੰ ਇਹ ਕਰਨ ਦੀ ਲੋੜ ਨਹੀ ਹੈ। ਪਰਮੇਸ਼ਰ ਹਾਲੇ ਵੀ ਸਿਘਾਸਣ ਤੇ ਹੈ। ਉਹ ਬਹੁਤ ਹੀ ਯੋਗ ਹੈ ਕਿ ਉਹ ਆਪਣੇ ਲੋਕਾਂ ਨੂੰ ਬੇਦਾਰ ਕਰ ਸਕੇ- ਉਹ ਬਹੁਤ ਜਿਆਦਾ ਇਸ ਯੋਗ ਹੈ ਕਿ ਉਹ ਤੁਹਾਡੇ ਦਿਲ ਨੂੰ ਬੇਦਾਰ ਕਰ ਸਕੇ।

ਡੈਲ ਫੈਹਸਨਫੈਲਡ ਜੁਨੀਅਰ ਦਾ ਕੋਲ ੧੯੭੦ ਦੇ ਵਿੱਚ ਅਮਰੀਕਾ ਦੇ ਵਿੱਚ ਬੇਦਾਰੀ ਦਾ ਬੋਝ ਸੀ। ਉਸ ਨੇ ਕੋਸ਼ਿਸ ਕੀਤੀ ਕਿ ਉਹ ਬੇਦਾਰੀ ਦਾ ਸੰਦੇਸ ਪੂਰੇ ਅਮਰੀਕਾ ਦੀਆਂ ਕਲੀਸੀਆਵਾਂ ਦੇ ਵਿੱਚ ਲੈ ਕਾ ਜਾ ਸਕੇ। ਭਾਵੇਂਕਿ ਢੈਲ ਕਈ ਸਾਲ ਪਹਿਲਾਂ ਮਰ ਗਿਆ ਹੈ ਪਰ ਉਸਦਾ ਸੰਦੇਸ ਅੱਜ ਵੀ ਚੱਲ ਰਿਹਾ ਹੈ। ਅਸਲ ਵਿੱਚ ਉਸਦੇ ਕੰਮ ਨੂੰ ਲਾਈਫ ਐਕਸ਼ਨ ਮਨਿਸਟਰੀ ਕਿਹਾ ਜਾਂਦਾ ਹੈ ਅਤੇ ਸ਼ਾਇਦ ਇਹ ਅਮਰੀਕਾ ਦੀ ਆਤਮਿਕ ਜਾਗ੍ਰਤੀ ਲਈ ਸਭ ਤੋਂ ਵੱਡੀ ਸੰਸਥਾ ਹੈ। ਮਿਸਟਰ ਡੈਲ ਨੇ ਇੱਕ ਵਾਰ ਕਿਹਾ ਸੀ, "ਜਦ ਤੱਕ ਪਰਮੇਸ਼ਰ ਸਿਘਾਸਣ ਦੇ ਉੱਪਰ ਹੈ, ਬੇਦਾਰੀ ਦੀ ਸੰਭਾਵਨਾ ਉਨ੍ਹੀ ਜਿਆਦਾ ਹੈ ਜਿੰਨੀ ਜਿਅਦਾ ਸੰਭਾਵਨਾ ਕੱਲ ਸਵੇਰੇ ਸੂਰਜ ਦੇ ਚੜਨ ਦੀ ਹੈ।