Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਨਿਰਾਸ਼ਾ ਅਤੇ ਬੇਦਾਰੀ

ਜਿਵੇਂ ਹਿਰਨੀ ਪਾਣੀ ਦੇ ਸੋਤਿਆਂ ਦੇ ਲਈ ਪਿਆਸੀ ਹੈ, ਇਸੇ ਤਰ੍ਹਾਂ ਮੇਰਾ ਦਿਲ ਤੇਰੇ ਲਈ ਪਿਆਸਾ ਹੈ, ਹੇ ਪਰਮੇਸ਼ਰ। (ਜਬੂਰ ੪੨:੧)

ਕਈ ਸਾਲ ਪਹਿਲਾਂ, ਮੇਰੀ ਇੰਟਰਿਵਊ ਇੱਕ ਮਸੀਹੀ ਰੇਡੀਉ ਪਰੋਗਰਾਮ ਦੇ ਦੁਆਰਾ ਲਈ ਗਈ, ਅਤੇ ਉਨ੍ਹਾਂ ਨੇ ਇੱਕ ਪ੍ਰਸ਼ਨ ਮੈਨੂੰ ਪੁੱਛਿਆ, "ਰੋਮਾਨੀਆਂ ਦੀ ਕਲੀਸੀਆਂ ਅਤੇ ਅਮਰੀਕਾ ਦੀ ਕਲੀਸੀਆ ਦੇ ਵਿੱਚ ਸਭ ਤੋਂ ਵੱਡਾ ਫਰਕ ਕੀ ਹੈ?" ਉਸ ਸਮੇਂ ਬਹੁਤ ਸਾਰੇ ਅੰਤਰ ਸਨ।ਉਹ ਕਾਮਰੇਡਾਂ ਦੇ ਹਨ੍ਹੇਰੇ ਦਿਨ ਸਨ ਅਤੇ ਉਸ ਸਮੇਂ ਦੁਸਟ ਤਾਨਾਸ਼ਾਹ ਨਕੋਲੇ ਕਿਆਸੂ ਸੀ। ਮਸੀਹੀ ਲੋਕਾਂ ਨੂੰ ਸਤਾਇਆ ਜਾ ਰਿਹਾ ਸੀ। ਲੋਕ ਆਪਣੀਆਂ ਨੌਂਕਰੀਆਂ ਆਪਣੇ ਵਿਸ਼ਵਾਸ ਦੇ ਕਾਰਣ ਗਵਾ ਰਹੇ ਸਨ। ਕੁਝ ਲੋਕ ਮੁਕਤੀਦਾਤਾ ਦੇ ਪ੍ਰਤੀ ਆਪਣੇ ਪ੍ਰੇਮ ਦੇ ਕਾਰਣ ਕੈਦ ਦੇ ਵਿੱਚ ਵੀ ਚਲੇ ਗਏ ਸਨ। ਇਹ ਬਹੁਤ ਹੀ ਔਖਾ ਸੀ। ਕਿਆਸੂ ਦੇ ਏਜੰਟਾਂ ਨੇ ਬਾਈਬਲਾਂ ਦੇ ਇੱਕ ਵੱਡੀ ਮਾਤਰਾ ਵਿੱਚ ਦੇਸ਼ ਦੇ ਵਿੱਚ ਆਉਂਦੇ ਹੋਏ ਲਭ ਲਿਆ ਸੀ, ਅਤੇ ਉਸ ਨੇ ਬਾਈਬਲਾਂ ਨੂੰ ਟਾਇਲਟ ਪੇਪਰ ਬਣਾ ਦਿੱਤਾ ਸੀ।

ਪਰ ਇਹ ਨਾ ਸਿਰਫ ਆਤਮਿਕ ਤੰਗੀਆਂ ਸਨ। ਲੋਕ ਸ਼ਰੀਰਕ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰ ਰਹੇ ਸਨ। ਬਹੁਤ ਸਾਰੇ ਲੋਕਾਂ ਨੂੰ ਘੰਟਿਆਂ ਤੱਕ ਕਤਾਰਾਂ ਦੇ ਵਿੱਚ ਰੋਟੀ ਪ੍ਰਾਪਤ ਕਰਨ ਲਈ ਖੜੇ ਹੋਣਾ ਪੈਂਦਾ ਸੀ। ਅਕਸਰ ਹੀ ਖਰੀਦਣ ਲਈ ਕੁਝ ਵੀ ਨਹੀ ਹੁੰਦਾ ਸੀ। ਦੇਸ਼ ਦੇ ਵਿੱਚ ਬਹੁਤ ਹੀ ਘੱਟ ਮੀਟ ਸੀ। ਫਿਰ ਵੀ ਇੰਨਾਂ ਸਭ ਤੰਗੀਆਂ ਦੇ ਬਾਵਯੂਦ, ਬਹੁਤ ਸਾਰੇ ਚਰਚਾਂ ਦੇ ਵਿੱਚ ਲੋਕਾਂ ਦੇ ਬੈਠਣ ਲਈ ਜਗ੍ਹਾ ਨਹੀ ਸੀ। ਮਸੀ੍ਹੀ ਲੋਕ ਤੜਕੇ ਹੀ ਆਰਾਧਨਾ ਸਭਾ ਦੇ ਵਿੱਚ ਪ੍ਰਾਥਨਾ ਕਰਨ ਅਤੇ ਪਰਮੇਸ਼ਰ ਨੂੰ ਖੋਜਣ ਲਈ ਆਉਂਦੇ ਸਨ।ਇਹ ਪਰਮੇਸ਼ਰ ਦੇ ਲੋਕਾਂ ਲਈ ਇੱਕ ਬਹੁਤ ਹੀ ਅਸਧਾਰਣ ਸਮਾਂ ਸੀ।

ਤਾਂ ਫਿਰ ਮੈਂ ਇਸ ਪ੍ਰਸ਼ਨ ਦਾ ਉੱਤਰ ਕਿਵੇਂ ਦਿੱਤਾ? ਮੈਂ ਅਮਰੀਕਾ ਦੀ ਕਲੀਸੀਆਂ ਅਤੇ ਰੋਮਾਨੀਆਂ ਦੀ ਕਲੀਸੀਆ ਦੇ ਅੰਤਰਾਂ ਦੇ ਉਪਰ ਸੋਚਿਆ ਅਤੇ ਮੈਂ ਇੱਕ ਸਿੱਟੇ ਤੇ ਪਹੁੰਚਿਆ। ਸਭ ਤੋਂ ਵੱਡਾ ਉੱਤਰ ਇੰਨਾਂ ਦੋ ਝੁੰਡਾ ਦੇ ਲੋਕਾਂ ਦੇ ਵਿੱਚ ਅਮਰੀਕਾ ਦੀਆਂ ਸੁੰਦਰ ਕਲੀਸੀਆਵਾਂ ਦੀਆਂ ਸੁਵਿਧਾਵਾਂ ਜਾਂ ਰੋਮਾਨੀਆਂ ਦੇ ਵਿੱਚ ਸੁੰਦਰ ਚਰਚਾਂ ਦੀ ਕਮੀ ਨਹੀ ਸੀ। ਇਹ ਅਮਰੀਕਾ ਦੇ ਲੋਕਾਂ ਦੇ ਵਿੱਚ ਸਤਾਅ ਦੀ ਕਮੀ ਅਤੇ ਰੋਮਾਨੀਆਂ ਦੇ ਮਸੀਹੀ ਲੋਕਾਂ ਦਾ ਸਤਾਅ ਨਹੀ ਸੀ। ਸਭ ਤੋਂ ਵੱਡਾ ਅੰਤਰ ਜੋ ਰੋਮਾਨੀਆਂ ਦੀ ਕਲੀਸੀਆ ਅਤੇ ਅਮਰੀਕਾ ਦੀ ਕਲੀਸੀਆ ਦੇ ਵਿੱਚ ਸੀ ਉਹ ਸੀ ਕਿ ਰੋਮਾਨੀਆ ਦੇ ਲੋਕ ਜਰੂਰਤਮੰਦ ਲੋਕ ਸਨ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਸੀ ਅਤੇ ਅਮਰੀਕਾ ਦੇ ਲੋਕ ਵੀ ਜਰੂਰਤਮੰਦ ਸਨ ਪਰ ਉਨ੍ਹਾਂ ਨੂੰ ਇਸ ਦਾ ਪਤਾ ਨਹੀ ਸੀ। ਸਾਨੂੰ ਇਸ ਦੇ ਬਾਰੇ ਪਤਾ ਨਹੀ ਸੀ।

ਰੋਮਾਨੀਆ ਦੇ ਵਿਸ਼ਵਾਸੀ ਇਹ ਜਾਣਦੇ ਸਨ ਕਿ ਉਨ੍ਹਾਂ ਨੂੰ ਪਰਮੇਸ਼ਰ ਦੀ ਲੋੜ ਹੈ। ਉਹ ਉਸਦੇ ਲਈ ਤੜਪ ਰਹੇ ਸਨ। ਉਹ ਹੀ ਉਨ੍ਹਾਂ ਦੀ ਇੱਕ ਮਾਤਰ ਆਸ ਸੀ। ਉਨ੍ਹਾਂ ਦੇ ਕੋਲ ਮਸੀਹੀ ਕਿਤਾਬਾਂ ਦੀਆਂ ਦੁਕਾਨਾਂ ਨਹੀ ਸਨ। ਉਨ੍ਹਾਂ ਲੋਕ ਮਸੀਹੀ ਟੈਲੀਵਿਜਨ ਜਾਂ ਰੇਡੀਉ ਨਹੀ ਸਨ। ਪਰ ਉਨ੍ਹਾਂ ਦੇ ਕੋਲ ਕੁਝ ਸੀ ਜਿਸ ਦੀ ਪੱਛਮ ਦੇ ਲੋਕਾਂ ਨੂੰ ਬਹੁਤ ਜਿਆਦਾ ਜਰੂਰਤ ਹੈ ਅਤੇ ਉਹ ਸੀ ਕਿ ਉਨ੍ਹਾਂ ਦੇ ਕੋਲ ਦਿਲ ਸਨ ਜੋ ਕਿ ਪਰਮੇਸ਼ਰ ਨੂੰ ਲੱਭ ਰਹੇ ਸਨ। ਉਨ੍ਹਾਂ ਦੇ ਅੰਦਰ ਉਸ ਨੂੰ ਜਾਨਣ ਦੀ ਅਤੇ ਉਸਦੀ ਆਗਿਆਕਾਰੀ ਕਰਨ ਦੀ ਇੱਕ ਚਾਹਤ ਸੀ। ਉਹ ਉਸ ਹਿਰਨੀ ਦੀ ਤਰ੍ਹਾਂ ਸਨ ਜੋ ਪਾਣੀ ਦੇ ਸੋਤਿਆਂ ਦੀ ਭਾਲ ਕਰ ਰਹੀ ਸੀ। ਛੋਟੇ ਸ਼ਬਦਾਂ ਦੇ ਵਿੱਚ, ਉਹ ਲੱਭ ਰਹੇ ਸਨ ਅਤੇ ਉਨ੍ਹਾਂ ਦੀ ਭਾਲ ਨੇ ਉਨ੍ਹਾਂ ਨੂੰ ਮਜਬੂਰ ਕੀਤਾ ਕਿ ਉਹ ਪੂਰੀ ਤਰ੍ਹਾਂ ਪਰਮੇਸ਼ਰ ਦੇ ਉੱਪਰ ਭਰੋਸਾ ਕਰਨ।

ਇਹ ਭਾਲ ਉਨ੍ਹਾਂ ਨੂੰ ਪਰਮੇਸ਼ਰ ਦੀ ਵੱਲ ਮੋੜ ਲਿਆਈ। ਉਸ ਨੇ ਉਨ੍ਹਾਂ ਦੀਆਂ ਪ੍ਰਾਥਨਾਵਾਂ ਨੂੰ ਸੁਣ ਕੇ ਉਨ੍ਹਾਂ ਨੂੰ ਉੱਤਰ ਦਿੱਤਾ। ਪਰਮੇਸ਼ਰ ਇਹੋ ਜਿਹੇ ਦਿਲਾਂ ਨੂੰ ਲੱਭ ਰਿਹਾ ਹੈ।ਮੈਂ ਇਸ ਗੱਲ ਦੇ ਪ੍ਰਤੀ ਕਾਇਲ ਹਾਂ ਕਿ ਮਸੀਹੀ ਲੋਕਾਂ ਨੇ ਆਪਣੀਆਂ ਗੰਦੀਆਂ ਆਦਤਾਂ ਦੇ ਉੱਪਰ ਜਿੱਤ ਇਸ ਲਈ ਨਹੀ ਪਾਈ ਹੈ ਕਿਉਂਕਿ ਉਹ ਪਰਮੇਸ਼ਰ ਦੀ ਜਿੱਤ ਨੂੰ ਭਾਲ ਨਹੀ ਰਹੇ ਹਨ। ਬਹੁਤ ਸਾਰੀਆਂ ਕਲੀਸੀਆਵਾਂ ਦੇ ਵਿੱਚ ਬੇਦਾਰੀ ਇਸ ਲਈ ਨਹੀ ਆਈ ਹੈ ਕਿਉਂਕਿ ਉਹ ਆਪਣੀ ਸੁਸਤੀ ਦੇ ਵਿੱਚ ਬਹੁਤ ਹੀ ਆਰਾਮਦਾਇਕ ਮਹਿਸੂਸ ਕਰ ਰਹੇ ਹਨ। ਅਕਸਰ ਹੀ ਮੈਂ ਇਹ ਪਾਇਆ ਹੈ ਕਿ ਬਹੁਤ ਸਾਰੇ ਵਿਸ਼ਵਾਸੀ ਜਾਣਦੇ ਹਨ ਕਿ ਹਾਲਾਤ ਇਹੋ ਜਿਹੇ ਨਹੀ ਹੋਣੇ ਚਾਹੀਦੇ ਹਨ ਜਿਹੋ ਜਿਹੇ ਹਨ। ਪਰ ਉਹ ਭਾਲ ਕਰਨ ਦੇ ਉਸ ਸਥਾਨ ਤੱਕ ਨਹੀ ਪੁੱਜੇ ਹਨ। ਇਹ ਨਿਰਾਸ਼ਾ ਦੀ ਉਹ ਜਗ੍ਹਾ ਹੁੰਦੀ ਹੈ ਜਿੱਥੋਂ ਅਸੀਂ ਪਰਮੇਸ਼ਰ ਨੂੰ ਪੂਰੇ ਦਿਲ ਦੇ ਨਾਲ ਖੋਜਣਾ ਸ਼ੁਰੂ ਕਰ ਦਿੰਦੇ ਹਾਂ। ਜਦ ਅਸੀਂ ਉਸ ਨੂੰ ਇਸ ਤਰ੍ਹਾਂ ਦੇ ਨਾਲ ਖੋਜਦੇ ਹਾਂ ਤਾਂ ਅਸੀਂ ਉਸ ਨੂੰ ਪਾ ਵੀ ਲੈਂਦੇ ਹਾਂ। ਹੋਸੇ ਨਬੀ ਨੇ ਕਿਹਾ, " ਆਪਣੇ ਲਈ ਧਰਮ ਬੀਜੋ ਅਤੇ ਤੁਸੀਂ ਕਦੇ ਨਾ ਖਤਮ , " ਜੇਕਰ ਤੁਸੀਂ ਚੰਗਆਿਈ ਬੀਜੋਗੇ, ਤੁਸੀਂ ਸੱਚੇ ਦੀ ਵਾਢੀ ਕਰੋਂਗੇ। ਆਪਣੀ ਅਣ ਟੁੱਟੀ ਅਣਵਾਹੀ ਜ਼ਮੀਨ ਨੂੰ ਵਾਹੋ। ਇਹ ਯਹੋਵਾਹ ਨੂੰ ਉਡੀਕਣ ਦਾ ਸਮਾਂ ਹੈ। ਉਹ ਆਵੇਗਾ, ਅਤੇ ਤੁਹਾਡੇ ਉੱਤੇ ਚੰਗਆਿਈ ਦਾ ਮੀਂਹ ਵਰਸਾਵੇਗਾ।" (ਹੋਸੇਆ ੧੦:੧੨ ). ਇਸ ਨੂੰ ਬੇਦਾਰੀ ਕਹਿੰਦੇ ਹਨ। ਇਹ ਜਿੱਤ ਹੈ। ਇਹ ਪਰਮੇਸ਼ਰ ਲੋਕਾਂ ਨੂੰ ਨਵਾਂ ਕਰ ਰਿਹਾ ਹੈ। ਇਹ ਪਰਮੇਸ਼ਰ ਆਪਣਾ ਪ੍ਰੇਮ ਅਤੇ ਦਯਾ ਨੂੰ ਸਾਨੂੰ ਵਿਖਾ ਰਿਹਾ ਹੈ। ਕੀ ਤੁਸੀਂ ਉਸਦੀ ਕਿਰਪਾ ਅਤੇ ਦਯਾ ਦੀ ਭਾਲ ਦੇ ਵਿੱਚ ਹੋ? ਝੇਕਰ ਹਾਂ ਤਾਂ ਤੁਹਾਡੇ ਦਿਲ ਵੀ ਬੇਦਾਰ ਹੋ ਜਾਣਗੇ।