Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਪਰਮੇਸ਼ਰ ਦੇ ਦੁਆਰਾ ਹੈਰਾਨ ਹੋਣਾ

ਜੇਕਰ ਮੈਂ ਆਪਣੀ ਗਵਾਹੀ ਦੀ ਝਲਕ ਦੇਵਾਂ ਤਾਂ ਇਹ ਹੋਵੇਗੀ, ਪਰਮੇਸ਼ਰ ਦੇ ਦੁਆਰਾ ਹੈਰਾਨ ਹੋਣਾ। ਕਈ ਸਾਲ ਪਹਿਲਾਂ ਮੇਰੀ ਕੋਈ ਆਤਮਿਕ ਰੁਚੀ ਨਹੀ ਸੀ। ਮੈਨੂੰ ੩੦ ਹਾਈ ਸਕੂਲ ਦੇ ਬੱਚਿਆਂ ਦੇ ਨਾਲ ਚੁਣਿਆ ਗਿਆ ਸੀ ਜੋ ਕਿ ਲੁਜਿਆਨਾ ਤੋਂ ਸੀ ਕਿ ਉਹ ਸੰਯੁਕਤ ਰਾਸ਼ਟਰ ਦੇ ਵਿੱਚ ਨਿਊ ਯਾਰਕ ਸ਼ਹਿਰ ਦੇ ਵਿੱਚ ਜਾ ਕੇ ਅਧਿਐਨ ਕਰਨਗੇ। ਮੈਂ ਇੱਕ ਵਕਤਾਵਾਂ ਦੇ ਮੁਕਾਬਲੇ ਵਿੱਚ ਪ੍ਰਵੇਸ਼ ਕੀਤਾ ਅਤੇ ਪੂਰੀ ਦੁਨੀਆਂ ਦੇ ਵਿਚੋਂ ਮੈਨੂੰ ਉੱਤਰੀ ਅਮਰੀਕਾ ਦਾ ਸਭ ਤੋਂ ਵਧੀਆ ਵਕਤਾ ਚੁਣਿਆ ਗਿਆ। ਮੈਂ ਅਮਰੀਕਾ ਅਤੇ ਕਨੇਡਾ ਦੇ ਵਿੱਚ ਅਗਲੇ ਸਾਲ ਸੰਸਾਰ ਦੇ ਵਿੱਚ ਸ਼ਾਂਤੀ ਦੀ ਲੋੜ ਦੇ ਉੱਪਰ ਬੋਲਣ ਲਈ ਯਾਤਰਾ ਕੀਤੀ।ਪਰ ਇੱਕ ਬਹੁਤ ਹੀ ਵੱਡੀ ਸਮੱਸਿਆ ਸੀ। ਮੇਰੇ ਆਪਣੇ ਦਿਲ ਵਿੱਚ ਕੋਈ ਸਾਂਤੀ ਨਹੀ ਸੀ। ਮੈਂ ਵੇਖਿਆ ਕਿ ਮੈਂ ਆਪਣੇ ਖਾਲੀਪਨ ਨੂੰ ਸ਼ਰਾਬ, ਅਨੈਤਿਕਤਾ ਅਤੇ ਤਾਕਤ ਦੀ ਭੁੱਖ ਦੇ ਨਾਲ ਭਰਨ ਦੀ ਕੋਸ਼ਿਸ ਕਰ ਰਿਹਾ ਸੀ। ਪਰ ਕੁਝ ਵੀ ਕੰਮ ਨਹੀ ਸੀ ਆ ਰਿਹਾ।

ਇਹ ਸਮਾਂ ਸੀ ਜਦ ਮੈਂ ਪਰਮੇਸ਼ਰ ਦੇ ਦੁਆਰਾ ਹੈਰਾਨ ਕੀਤਾ ਗਿਆ। ਮੇਰੀ ਸਹੇਲੀ ਦੇ ਮਾਤਾ ਪਿਤਾ ਨੇ ਮੈਨੂੰ ਬਹੁਤ ਜੋਰ ਪਾਇਆ ਕਿ ਅਸੀਂ ਇੱਕ ਸ਼ਾਮ ਚਰਚ ਦੇ ਵਿੱਚ ਜਾਈਏ। ਭਾਵੇਂ ਕਿ ਮੈਂ ਪਰਮੇਸ਼ਰ ਨੂੰ ਨਹੀ ਸੀ ਲੱਭ ਰਿਹਾ ਪਰ ਪਰਮੇਸ਼ਰ ਮੈਨੂੰ ਲੱਭ ਰਿਹਾ ਸੀ। ਜਦ ਮੈਂ ਉੱਥੇ ਪਰਚਾਰਕ ਨੂੰ ਮੇਰੀ ਮਸੀਹ ਦੀ ਜਰੂਰਤ ਦੇ ਬਾਰੇ ਗੱਲ ਕਰਦੇ ਹੋਏ ਸੁਣਿਆ ਤਾਂ ਉਸਦੇ ਸੰਦੇਸ ਦੇ ਮੇਰੇ ਦਿਲ ਨੂੰ ਚੀਰ ਕੇ ਰੱਖ ਦਿੱਤਾ। ਮੈਂ ਉਸਦਾ ਪ੍ਰਤੀਉੱਤਰ ਆਪਣੇ ਦਿਲ ਨੂੰ ਖੋਲ਼ਣ ਦੇ ਦੁਆਰਾ ਦਿੱਤਾ। ਉਹ ਮੇਰੇ ਜੀਵਨ ਦੇ ਵਿੱਚ ਆ ਗਿਆ ਅਤੇ ਉਸ ਨੇ ਮੈਨੂੰ ਪੂਰੀ ਤਰ੍ਹਾਂ ਦੇ ਨਾਲ ਬਦਲ ਦਿੱਤਾ। ਮੇਰੇ ਇੱਕ ਮਿੱਤਰ ਨੇ ਮੈਨੂੰ ਕਿਹਾ, "ਟਿਪਤ ਮੈਂ ਤੈਨੂੰ ੨ ਹਫਤੇ ਦਿੰਦਾ ਹਾਂ ਤੂੰ ਵਾਪਸ ਇਸੇ ਜੀਵਨ ਦੇ ਵਿੱਚ ਆ ਜਾਵੇਂਗਾ" ਪਰ ਤੁਹਾਨੂੰ ਪਤਾ ਹੈ ੪੫ ਸਾਲ ਹੋ ਗਏ ਹਨ ਅਤੇ ਮੈਨੂੰ ਇਹ ਕਹਿਣਾ ਪਵੇਗਾ ਕਿ ਅੱਜ ਮੈਂ ਯਿਸੂ ਨੂੰ ਇੰਨਾਂ ਪਿਆਰ ਕਰਦਾ ਹਾਂ ਜਿੰਨਾਂ ਮੈਂ ਕਦੇ ਨਹੀ ਕਰਦਾ ਸੀ।

ਉਸ ਨੇ ਨਾ ਸਿਰਫ ਮੈਨੂੰ ਹੈਰਾਨ ਕੀਤਾ। ਪਰ ਉਸ ਨੇ ਮੈਨੂੰ ਸੰਭਾਲਿਆ ਵੀ। ਮੈਂ ਕਦੇ ਸੁਫਨਾ ਵੀ ਨਹੀ ਲਿਆ ਸੀ ਕਿ ਮੈਂ ਅਗਲੇ ੪੫ ਸਾਲ ਸਾਲਾਂ ਦੇ ਵਿੱਚ ਪਰਮੇਸ਼ਰ ਮੈਨੂੰ ਸਟੇਡੀਅਮਾਂ ਅਤੇ ਪੂਰੀ ਦੁਨੀਆਂ ਦੇ ਖੇਡ ਦੇ ਮੈਦਾਨਾਂ ਦੇ ਵਿੱਚ ਲੈ ਕੇ ਜਾਵੇਗਾ। ਉਸ ਨੇ ਮੈਨੂੰ ਅਨੁਮਤੀ ਦਿੱਤੀ ਕਿ ਮੈਂ ਮਰ ਰਹੇ ਅਤੇ ਖੋ ਰਹੇ ਸੰਸਾਰ ਦੇ ਵਿੱਚ ਆਸ ਨੂੰ ਲਿਆ ਸਕਾਂ। ਮੈਂ ਇੱਕ ਅੰਦੋਲਨ ਦੇ ਵਿੱਚ ਦੀ ਲੰਘਿਆ ਹਾਂ। ਮੈਂ ਤਿੰਨ ਵਾਰ ਗ੍ਰਿਫਤਾਰ ਕੀਤਾ ਜਾ ਚੁੱਕਾ ਹਾਂ, ਅਤੇ ਮੈਂ ਇੱਕ ਲੜਾਈ ਦੇ ਵਿੱਚ ਦੀ ਪਰਮੇਸ਼ਰ ਦੇ ਪਿਆਰ ਦਾ ਪਰਚਾਰ ਕਰਦੇ ਹੋਏ ਲੰਘਿਆ ਹਾਂ। ਉਨ੍ਹਾਂ ਦਿਨਾਂ ਦੇ ਵਿੱਚ, ਪਰਮੇਸ਼ਰ ਮੈਨੂੰ ਤਿਆਰ ਕਰ ਰਿਹਾ ਸੀ ਕਿ ਮੈਂ ਉਸ ਦੇ ਸੰਦੇਸ ਨੂੰ ਖੋ ਰਹੇ ਅਤੇ ਮੁਰਦਾ ਸੰਸਾਰ ਦੇ ਵਿੱਚ ਲੈ ਕੇ ਜਾ ਸਕਾਂ ਜਿੰਨਾਂ ਨੂੰ ਉਸ ਦੀ ਬਹੁਤ ਹੀ ਜਿਆਦਾ ਜਰੂਰਤ ਹੈ। ਉਸ ਨੇ ਮੈਨੂੰ ਹਾਈ ਸਕੂਲ਼ ਦੇ ਵਿਦਆਰਥੀ ਦੇ ਰੂਪ ਦੇ ਵਿੱਚ ਖੁਸ਼ਖਬਰੀ ਦੇ ਦੁਆਰਾ ਚਕਿਤ ਕਰ ਦਿੱਤਾ। ਉਸ ਸਮੇਂ ਤੋਂ ਬਾਅਦ ਮੈਂ ਉਹੋ ਜਿਹਾ ਨਹੀ ਰਹਿ ਗਿਆ ਹਾਂ। ਮਸੀਹੀ ਜੀਵਨ ਇੱਕ ਮਹਾਨ ਦਿਲੇਰੀ ਦਾ ਕੰਮ ਰਿਹਾ ਹੈ। ਇਸ ਨੇ ਮੈਨੂੰ ਵਾਰ ਵਾਰ ਹੈਰਾਨ ਕੀਤਾ ਹੈ। ਉਸ ਨੇ ਇੱਕ ਵਾਰ ਜਬੂਰ ਲਿਖਣ ਵਾਲੇ ਨੂੰ ਕਿਹਾ ਸੀ, "

"ਥੰਮ ਜਾਉ ਅਤੇ ਜਾਣ ਲਉ ਕਿ ਮੈਂ ਹੀ ਪਰਮੇਸ਼ਰ ਹਾਂ। ਮੈਂ ਕੌਮਾਂ ਦੇ ਵਿੱਚ ਉੱਚਾ ਕੀਤਾ ਜਾਵਾਂਗਾ" ਉਸ ਸ਼ਾਂਤ ਥਾਂ ਦੇ ਵਿੱਚ ਥੰਮ ਜਾਉ ਅਤੇ ਪਰਮੇਸ਼ਰ ਦੀ ਅਵਾਜ਼ ਨੂੰ ਸੁਣੋ। ਤੁਸੀਂ ਸ਼ਾਇਦ ਹੈਰਾਨ ਹੋ ਜਾਉਗੇ।