Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਛੋਟੀਆਂ ਵਸਤਾਂ ਦੇ ਵਿੱਚ ਵਫਾਦਾਰ ਹੋਣਾ

ਜਿਵੇਂ ਸਾਡੇ ਕੋਲ ਮੋਕਾ ਸੀ ਕਿ ਅਸੀਂ ਇੱਕ ਦੂਸਰੇ ਦੇ ਪ੍ਰਤੀ ਜਾਣ ਸਕੇ ਮੈਂ ਤੁਹਾਡੇ ਨਾਲ ਇਹ ਵੰਡਿਆ ਕਿ ਮੈਂ ਕਿਵੇਂ ਪਰਮੇਸ਼ਰ ਦੇ ਦੁਆਰਾ ਹੈਰਾਨ ਹੋਇਆ ਅਤੇ ਮੈਂ ਆਪਣੀ ਗਵਾਹੀ ਤੁਹਾਡੇ ਨਾਲ ਵੰਡੀ। ਇੱਕ ਸਭ ਤੋਂ ਵੱਡੀ ਹੈਰਾਨੀ ਮੇਰੇ ਵਾਸਤੇ ਪੂਰਬੀ ਬਰਲਿਨ ਦੇ ਵਿੱਚ ਆਈ ਜੋ ਕਿ ੧੯੭੦ ਦੇ ਦਹਾਕੇ ਦੇ ਵਿੱਚ ਸੀ। ਮੈਂ ਇੱਕ ਬਜੁਰਗ ਪੂਰਬੀ ਜਰਮਨੀ ਦੇ ਪਾਸਟਰ ਨੂੰ ਮਿਲਿਆ ਜਦ ਉਸ ਨੇ ਮੈਨੂੰ ਦੱਸਣਾ ਸ਼ੁਰੂ ਕੀਤਾ ਕਿ ਕਿਵੇਂ ਇੱਕ ਲੱਖ ਕਾਮਰੇਡ ਜਵਾਨ ਜੋ ਕਿ ਪੂਰੀ ਤਰ੍ਹਾਂ ਨਾਸਤਕ ਹਨ, ਪੂਰਬੀ ਜਰਮਨੀ ਵਿੱਚ ਇਕੱਠੇ ਹੋਣ ਜਾ ਰਹੇ ਹਨ। ਉਸ ਨੇ ਕਿਹਾ, " ਉਹ ਪੂਰੇ ਸੰਸਾਰ ਤੋਂ ਆਉਣਗੇ, ਅਤੇ ਉਨ੍ਹਾਂ ਨੂੰ ਟਰੇਨਿੰਗ ਦਿੱਤੀ ਜਾਵੇਗੀ ਕਿ ਉਹ ਪੂਰੇ ਸੰਸਾਰ ਦੇ ਵਿੱਚ ਨਾਸਤਿਕਤਾ ਅਤੇ ਕਾਮਰੇਡਾਂ ਦਾ ਪ੍ਰਚਾਰ ਕਰਨ" ਫਿਰ ਉਸ ਨੇ ਮੇਰੀਆਂ ਅੱਖਾਂ ਦੇ ਵਿੱਚ ਵੇਖਿਆ ਅਤੇ ਕਿਹਾ, " ਮੈਂ ਚਾਹੁੰਦਾ ਹਾਂ ਕਿ ਤੂੰ ਇਸ ਸਭਾ ਦੇ ਵਿੱਚ ਜਾਣ ਬਾਰੇ ਪ੍ਰਾਥਨਾ ਕਰ ਅਤੇ ਇੰਨਾਂ ਜਵਾਨਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰ

ਮੈਂ ਹਿੱਲ ਗਿਆ। "ਉਹ ਮੈਨੂੰ ਇਹ ਕਰਨ ਨਹੀ ਦੇਣਗੇ" ਮੈਂ ਅੱਗੋ ਬਹਿਸ ਕੀਤੀ। ਉਹ ਬਜੁਰਗ ਵਿਅਕਤੀ ਨੇ ਮੈਨੂੰ ਦੋੜਨ ਨਹੀ ਦਿੱਤਾ" ਇਹ ਦਿਮਾਗੀ ਅਜ਼ਾਦੀ ਦਾ ਕੰਮ ਹੋਵੇਗਾ" ਉਸ ਨੇ ਕਿਹਾ, " ਉਹ ਸੰਸਾਰ ਨੂੰ ਅਜਾਦੀ ਦੀ ਝੂਠੀ ਸੋਚ ਦੇ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ ਕਰਨਗੇ। ਤੂੰ ਇਸ ਦੇ ਬਾਰੇ ਪ੍ਰਾਥਨਾ ਕਰੀਂ"

ਮੈਂ ਗਲਤੀ ਕੀਤੀ। ਮੈਂ ਇਸਦੇ ਬਾਰੇ ਵਿੱਚ ਪ੍ਰਾਥਨਾ ਕਰ ਲਈ। ਪਰਮੇਸ਼ਰ ਨੇ ਮੇਰੇ ਦਿਲ ਵਿੱਚ ਇੱਕ ਹੀ ਸ਼ਬਦ ਪਾਇਆ, "ਜਾ" ਅਤੇ ਮੇਰੇ ਦੋ ਮਿੱਤਰਾਂ ਦੇ ਨਾਲ, ਫਰੈਡ ਬਿਸ਼ਪ ਅਤੇ ਫਰੈਡ ਸਟਾਰਕਵੈਦਰ ਦੇ ਨਾਲ ਅਸੀਂ ਜਰਮਨੀ ਦੇ ਵਿੱਚ ਵਾਪਿਸ ਗਏ ਅਤੇ ਅਸੀਂ ਕਾਮਰੇਡਾਂ ਦੇ ਜਵਾਨਾਂ ਦੇ ਸੰਸਾਰ ਦੇ ਤਿਉਹਾਰ ਦੇ ਵਿੱਚ ਘੁਸਪੈਠ ਕਰ ਦਿੱਤੀ। ਅਸੀਂ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀ ਕਰ ਪਾਏ। ਜਿੱਥੋਂ ਤੱਕ ਅਸੀਂ ਵੇਖ ਸਕਦੇ ਸੀ ਉੱਤਰ ਦੇ ਵੱਲ, ਦੱਖਣ, ਪੂਰਬ ਅਤੇ ਪੱਛਮ ਦੇ ਵੱਲ ਹਰ ਪਾਸੇ ਕਾਮਰੇਡ ਜਵਾਨਾਂ ਦੀ ਭੀੜ ਸੀ। ਮੇਰੇ ਕੋਲ ਸਮਾਂ ਨਹੀ ਹੈ ਕਿ ਮੈਂ ਤੁਹਾਨੂੰ ਦੱਸ ਸਕਾਂ ਕਿ ਅਸੀਂ ਇੰਨਾਂ ਜਵਾਨ ਲੋਕਾਂ ਤੱਕ ਕਿਵੇਂ ਪੁੱਜੇ। ਇਹ ਕਹਿਣਾ ਯੋਗ ਹੋਵੇਗਾ ਕਿ ਅਸੀਂ ਵੇਖਿਆ ਕਿ ੨੦੦ ਕਾਮਰੇਡ ਕਾਮਰੇਡ ਜਵਾਨਾਂ ਨੇ ਆਪਣਾ ਵਿਸ਼ਵਾਸ ਯਿਸੂ ਮਸੀਹ ਦੇ ਉੱਪਰ ਲਿਆਂਦਾ। ਉਨ੍ਹਾਂ ਵਿਚੋਂ ੯੫ % ਜਵਾਨ ਲੋਕਾਂ ਨੇ ਆਪਣੇ ਸਮਰਪਣ ਨੂੰ ਬਰਕਰਾਰ ਰੱਖਿਆ ਅਤੇ ਉਹ ਪੂਰਬੀ ਯੂਰੋਪ ਦੇ ਵਿੱਚ ਸਥਾਨੀਯ ਕਲੀਸੀਆਵਾਂ ਦੇ ਵਿੱਚ ਸ਼ਾਮਿਲ ਹੋ ਗਏ।

ਮੈਨੂੰ ਇੰਨਾਂ ਦੇ ਵਿਚੋਂ ਕਈ ਚਰਚਾਂ ਦੇ ਵਿੱਚ ਬੋਲਣ ਦਾ ਮੌਕਾ ਮਿਲਿਆ। ਸਿੱਟੇ ਵਜੋਂ ਪਵਿੱਤਰ ਆਤਮਾ ਨੇ ਇੱਕ ਖੁਸ਼ਖਬਰੀ ਦੀ ਸੇਵਕਾਈ ਨੂੰ ਜਨਮ ਦਿੱਤਾ ਅਤੇ ਉਹ ਹੁਣ ਪੂਰੇ ਸੰਸਾਰ ਦੇ ਵਿੱਚ ਹੈ। ਜੇਕਰ ਮੈਂ ਕੋਈ ਵੀ ਸਬਕ ਇਸ ਪੂਰੇ ਤਜਰਬੇ ਦੇ ਵਿਚੋਂ ਸਿੱਖਿਆ ਤਾਂ ਉਹ ਸਧਾਰਣ ਤੋਰ ਤੇ ਇਹ ਸੀ। ਜੇਕਰ ਅਸੀਂ ਪਰਮੇਸ਼ਰ ਦੀ ਬੁਲਾਹਟ ਦੇ ਪ੍ਰਤੀ ਵਫਾਦਾਰ ਰਹਾਂਗੇ, ਉਹ ਸਾਨੂੰ ਆਪਣੀ ਪ੍ਰਭੂਤਾ ਦੇ ਦੁਆਰਾ ਹੈਰਾਨ ਕਰ ਦੇਵੇਗਾ। ਅਸੀਂ ਇਹ ਸਮਝਾਂਗੇ ਕਿ ਵਚਨ ਦਾ ਕੀ ਅਰਥ ਹੈ ਜਰ ਇਹ ਕਹਿੰਦਾ ਹੈ ਕਿ ਉਹ ਸਾਡੇ ਮੰਗਣ ਜਾਂ ਸੋਚਣ ਤੋਂ ਕਿਤੇ ਅਧਿਕ ਕਰ ਸਕਦਾ ਹੈ।

ਕੀ ਤੁਸੀਂ ਆਪਣੇ ਮਸੀਹੀ ਜੀਵਨ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਵਫਾਦਾਰ ਰਹੇ ਹੋ? ਜੇਕਰ ਹਾਂ ਤਾਂ ਤੁਸੀਂ ਇੱਕ ਦਿਨ ਵੇਖੋਗੇ ਕਿ ਪਰਮੇਸ਼ਰ ਤੁਹਾਡੀ ਕਲਪਨਾ ਤੋਂ ਵੱਧ ਕੇ ਤੁਹਾਨੂੰ ਹੈਰਾਨ ਕਰ ਦੇਵੇਗਾ। ਕਿਉਂਕਿ ਯਿਸੂ ਨੇ ਕਿਹਾ, "ਜੇਕਰ ਕੋਈ ਮਨੁੱਖ ਛੋਟੀਆਂ ਵਸਤਾਂ ਬਾਰੇ ਭਰੋਸੇਮੰਦ ਹੈ, ਉਸਤੇ ਵੱਡੀਆਂ ਵਸਤਾਂ ਬਾਰੇ ਵੀ ਭਰੋਸਾ ਕੀਤਾ ਜਾ ਸਕਦਾ ਹੈ।" (ਲੂਕਾ ੧੬:੧੦)