Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਇਕ ਦੀਵਾ ਅਤੇ ਇੱਕ ਜੋਤੀ

ਜਦ ਮੈਂ ਪੂਰੀ ਦੁਨੀਆਂ ਦੇ ਵਿੱਚ ਮਸੀਹ ਦੇ ਸੰਦੇਸ ਦਾ ਪ੍ਰਚਾਰ ਕਰਨ ਦੇ ਲਈ ਯਾਤਰਾ ਕਰਦਾ ਹਾਂ। ਮੈਂ ਇਹ ਪਾਇਆ ਹੈ ਕਿ ਇੱਕ ਬਹੁਤ ਵੱਡੀ ਜੰਗ ਹੈ ਜੋ ਕਿ ਇਸ ਪੀੜੀ ਦੇ ਦਿਲ ਦੇ ਵਿੱਚ ਚਲ ਰਹੀ ਹੈ।ਅਤੇ ਉਸ ਜੰਗ ਦਾ ਕੇਂਦਰ ਹੈ ਸੱਚਾਈ। ਦੋ ਰਾਜਾਂ ਦੇ ਵਿੱਚ ਜੰਗ ਹੈ। ਪਰਮੇਸ਼ਰ ਦਾ ਰਾਜ ਪਰਮੇਸ਼ਰ ਦੇ ਵਚਨ ਦੀ ਸੱਚਾਈ ਦੇ ਉੱਪਰ ਬਣਿਆ ਹੈ। ਜਦ ਕਿ ਸ਼ੈਤਾਨ ਦਾ ਰਾਜ ਝੂਠ ਅਤੇ ਧੋਖੇ ਦੇ ਉੱਪਰ ਬਣਿਆ ਹੋਇਆ ਹੈ।

ਇਸ ਦਾ ਸਭ ਤੋਂ ਵੱਡਾ ਸਬੂਤ ਪੂਰਬੀ ਯੂਰੋਪ ਦੇ ਵਿੱਚ ਕਾਮਰੇਡਾਂ ਦੇ ਹਨ੍ਹੇਰੇ ਦਿਨਾਂ ਦੇ ਵਿੱਚ ਸੀ। ਬਹੁਤ ਵਾਰ ਜਦ ਅਸੀਂ ਰੋਮਾਨੀਆਂ ਦੀ ਸੀਮਾ ਤੇ ਪਹੁੰਚਦੇ ਸਾਂ ਤਾਂ ਸਾਨੂੰ ਤਿੰਨ ਪ੍ਰਸ਼ਨ ਪੁੱਛੇ ਜਾਂਦੇ ਸਨ। ਪਹਿਲਾ, "ਕੀ ਤੁਹਾਡੇ ਕੋਲ ਕੋਈ ਹਥਿਆਰ ਹੈ?" ਦੂਸਰਾ, "ਕੀ ਤੁਹਾਡੇ ਕੋਲ ਕੋਈ ਅਸ਼ਲ਼ੀਲ ਵਸਤੂ ਹੈ?" ਅਤੇ ਅਖੀਰ ਦੇ ਵਿੱਚ ਕੀ ਤੁਹਾਡੇ ਕੋਲ ਬਾਈਬਲਾਂ ਹਨ?" ਅਤੇ ਇਹ ਤਿੰਨ ਪ੍ਰਸ਼ਨ ਕਾਮਰੇਡਾਂ ਲਈ ਬਹੁਤ ਹੀ ਜਰੂਰੀ ਸਨ। ਹਥਿਆਰਾਂ ਦਾ ਇਸਤੇਮਾਲ ਤਾਨਾਸ਼ਾਹੀ ਦਾ ਤਖਤਾ ਪਲਟਣ ਲਈ ਕੀਤਾ ਜਾ ਸਕਦਾ ਸੀ। ਅਸ਼ਲ਼ੀਲ ਵਸਤਾਂ ਪਰਿਵਾਰ ਦੀ ਈਕਾਈ ਨੂੰ ਖਤਮ ਕਰ ਸਕਦੀਆ ਸਨ, ਜੋ ਕਿ ਇੱਕ ਬੁਨਿਆਦੀ ਢਾਂਚਾ ਸੀ ਜਿਸ ਦੇ ਉੱਪਰ ਕੋਈ ਵੀ ਸਮਾਜ ਬਣ ਸਕਦਾ ਹੈ। ਅਤੇ ਬਾਈਬਲ ਸਭ ਸੱਚਾਈ ਦਾ ਸੋਮਾ ਹੈ, ਅਤੇ ਇਹ ਹਨ੍ਹੇਰੇ, ਝੂਠ ਅਤੇ ਧੋਖੇ ਦੇ ਰਾਜ ਨੂੰ ਤੋੜ ਦਿੰਦਾ ਹੈ।

ਨਿਕੋਲੀ ਕਾਸਾਕੂ, ਜੋ ਕਿ ਰੋਮਾਨੀਆਂ ਦਾ ਦੁਸਟ ਤਾਨਾਸ਼ਾਹ ਸੀ, ਉਹ ਪਰਮੇਸ਼ਰ ਦੇ ਵਚਨ ਦੀ ਸਚਿਆਈ ਦੀ ਤਾਕਤ ਤੋਂ ਬਹੁਤ ਡਰਦਾ ਸੀ ਅਤੇ ਇਸ ਲਈ ਉਹ ਹਰ ਹੱਦ ਤੱਕ ਗਿਆ ਕਿ ਉਹ ਬਾਈਬਲ ਤੋਂ ਛੁਟਕਾਰਾ ਪਾ ਸਕੇ। ਇੱਕ ਬਾਰ ਸੀਮਾਂ ਦੇ ਸਿਪਾਹੀਆਂ ਨੇ ਇੱਕ ਵੱਡੇ ਬਾਈਬਲ ਦੇ ਭੰਡਾਰ ਨੂੰ ਦੇਸ਼ ਵਿੱਚ ਆਉਂਦੇ ਹੋਏ ਫੜ ਲਿਆ ਅਤੇ ਕਾਸਾਕੂ ਨੇ ਹੁਕਮ ਦਿੱਤਾ ਕਿ ਉਨ੍ਹਾਂ ਬਾਈਬਲਾਂ ਨੂੰ ਟਾਇਲਟ ਦੇ ਪੇਪਰਾਂ ਦੇ ਤੋਰ ਤੇ ਵਰਤਿਆ ਜਾਵੇ। ਇੱਕ ਹੋਰ ਘਟਨਾ ਦੇ ਵਿੱਚ, ਕਾਸਾਕੂ ਦੇ ਕੁਝ ਸੂਹੀਆਂ ਨੇ ਇੱਕ ਵੈਨ ਦੇ ਵਿੱਚ ਬਾਈਬਲਾਂ ਦੇ ਭੰਡਾਰ ਨੂੰ ਵੇਖ ਲਿਆ, ਉਨ੍ਹਾਂ ਨੇ ਵੈਨ ਨੂੰ ਭੰਨ ਦਿੱਤਾ ਅਤੇ ਉਸਦੇ ਟੁਕੜੇ ਟੁਕੜੇ ਕਰ ਦਿੱਤੇ। ਤੁਸੀਂ ਕੀ ਸੋਚਦੇ ਹੋ ਕਿ ਦੁਸਟ ਤਾਨਾਸ਼ਾਹ ਬਾਈਬਲ ਤੋਂ ਇੰਨਾਂ ਡਰਦੇ ਕਿਉਂ ਸਨ? ਮੈਂ ਸੋਚਦਾ ਹਾਂ ਕਿ ਦਿਲ ਦੀ ਗਹਿਰਾਈ ਦੇ ਵਿੱਚ ਉਹ ਜਾਣਦੇ ਸਨ ਕਿ ਇਹ ਸਚਿਆਈ ਦਾ ਸੋਮਾ ਹੈ। ਅਤੇ ਉਹ ਜਾਣਦੇ ਸਨ ਕਿ ਸਚਿਆਈ ਦਾ ਚਾਨਣ ਇੱਕ ਰਾਜ ਦੇ ਹਨ੍ਹੇਰੇ ਨੂੰ ਜੋ ਕਿ ਧੋਖੇ ਤੇ ਬਣਿਆ ਹੋਇਆ ਹੈ ਉਸ ਨੂੰ ਭਜਾ ਸਕਦਾ ਹੈ।

ਪਰ ਮੈਨੂੰ ਆਗਿਆ ਦਿਉ ਕਿ ਮੈਂ ਤੁਹਾਨੂੰ ਇੱਕ ਪ੍ਰਸ਼ਨ ਪੁੱਛ ਸਕਾਂ। ਇਹ ਕਿਉਂ ਹੈ ਕਿ ਅਸੀਂ ਜੋ ਕਿ ਇੱਕ ਅਜਾਦ ਸਮਾਜ ਦੇ ਵਿੱਚ ਰਹਿੰਦੇ ਹਾਂ ਅਤੇ ਸਾਡੇ ਕੋਲ ਬਾਈਬਲ ਤੱਕ ਪਹੁੰਚ ਹੈ, ਅਸੀਂ ਇੰਨਾਂ ਘੱਟ ਸਮਾਂ ਇਸ ਮਹਾਨ ਪੁਸਤਕ ਨੂੰ ਪੜਨ ਤੇ ਕਿਉਂ ਲਾਉਂਦੇ ਹਾਂ? ਗੈਲਪ ਪੋਲ ਜੋ ਕਿ ਅਮਰੀਕਾ ਦੇ ਵਿੱਚ ਕੀਤੀ ਗਈ ਸੀ, ਬਹੁਤ ਸਾਰੇ ਚਰਚ ਜਾਣ ਵਾਲੇ ਲੋਕਾਂ ਨੂੰ ਇਹ ਵੀ ਪਤਾ ਨਹੀ ਸੀ ਇਹ ਯਿਸੂ ਸੀ ਜਿਸਨੇ ਪਹਾੜੀ ਉਪਦੇਸ਼ ਦਿੱਤਾ ਸੀ। ਬਹੁਤ ਸਾਰੇ ਮਸੀਹੀ ਲੋਕ ਬਹੁਤ ਹੀ ਅਨੁਸ਼ਾਸਨਹੀਣ ਹੋ ਗਏ ਸਨ, ਜਦੋਂ ਕਿ ਅਸੀਂ ਆਪਣੇ ਜੀਵਨ ਦੇ ਚਲਾਉਣ ਵਾਲੇ ਚਾਨਣ ਨੂੰ ਖੁੱਸਣ ਦੀ ਹੱਦ ਤੇ ਹਾਂ ਜੋ ਕਿ ਸਾਡੇ ਪਰਿਵਾਰ ਅਤੇ ਸਮਾਜ ਲਈ ਹੈ। ਜਬੂਰ ਲਿਖਣ ਵਾਲੇ ਨੇ ਕਿਹਾ, "ਯਹੋਵਾਹ, ਤੁਹਾਡੇ ਸ਼ਬਦ ਮੇਰੇ ਰਾਹ ਰੌਸ਼ਨ ਕਰਨ ਵਾਲੇ ਦੀਵੇ ਵਾਂਗ ਹਨ।" (ਜਬੂਰ ੧੧੯:੧੦੫) ਕੀ ਅਸੀਂ ਆਪਣਾ ਦੀਵਾ ਅਤੇ ਸਾਡੇ ਚਾਨਣ ਨੂੰ ਗਵਾ ਦਿੱਤਾ ਹੈ? ਹੁਣ ਇਹ ਸਮਾਂ ਹੈ ਅਸੀਂ ਅੱਗ ਨੂੰ ਬਾਲੀਏ ਅਤੇ ਸਾਡੇ ਛੋਟੇ ਚਾਨਣ ਜਗਣ। ਹੁਣ ਇਹ ਚਮਕੇ। ਹੁਣ ਇਹ ਚਮਕੇ।