Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਵਿਸ਼ਵਾਸ ਦੀ ਪ੍ਰਾਥਨਾ

"ਸ਼੍ਰੀਮਾਨ ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਸਾਡਾ ਸ਼ਹਿਰ ਸ਼ਰਾਪ ਦੇ ਅਧੀਨ ਹੈ?" ਇਹ ਸਵਾਲ ਸੀ ਜੋ ਕਿ ਮੈਨੂੰ ਇੱਕ ਪੱਤਰਕਾਰ ਦੇ ਦੁਆਰਾ ਪੁੱਛਿਆ ਗਿਆ ਸੀ। ਉਸਦਾ ਸਾਈਬੇਰੀਆ ਦਾ ਸ਼ਹਿਰ ਸ਼ਟਾਲਿਨ ਦੇ ਰਾਜ ਦੇ ਦੋਰਾਨ ਗੁਲਾਮਾਂ ਦੀ ਮਿਹਨਤ ਦੇ ਦੁਆਰਾ ਬਣਾਇਆ ਗਿਆ ਸੀ। ਜਿੰਨਾਂ ਘਰਾਂ ਦੇ ਵਿੱਚ ਉਹ ਸੌਂਦੇ ਅਤੇ ਖਾਂਦੇ ਸਨ ਉਹ ਗੁਲਾਮਾਂ ਦੀ ਮਿਹਨਤ ਦੇ ਦੁਆਰਾ ਬਣੇ ਸਨ। ਲੋਕਾਂ ਨੂੰ ਉਨ੍ਹਾਂ ਦੇ ਵਿਸ਼ਵਾਸ ਦੇ ਕਾਰਣ ਕੈਦ ਵਿੱਚ ਭੇਜਿਆ ਗਿਆ ਸੀ ਅਤੇ ਉਨ੍ਹਾਂ ਵਿਚੋਂ ਬਹੁਤ ਸਾਰੇ ਨੋਰੀਲਿਸਕ ਦਾ ਸਾਈਬੇਰੀਆ ਦਾ ਸ਼ਹਿਰ ਬਣਾਉਂਦੇ ਮਰ ਗਏ ਸਨ।

ਜਦ ਮੈਂ ਉਸ ਸ਼ਹਿਰ ਦੇ ਸਟੇਡੀਅਮ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਗਿਆ, ਉੱਥੇ ਮੁੱਠੀ ਭਰ ਮਸੀਹੀ ਲੋਕ ਸਨ ਜੋ ਕਿ ਉਸ ਸ਼ਹਿਰ ਦੇ ਵਿੱਚ ਰਹਿੰਦੇ ਸਨ। ਇਸ ਲਈ ਅਸੀਂ ਉਰੇਡੀਆ ਰੋਮਾਨੀਆ ਤੋਂ ਬਾਈਬਲ ਸਕੂਲ ਦੇ ਵਿਦਆਰਥੀਆਂ ਨੂੰ ਭੇਜਿਆ ਕਿ ਉਹ ਖੁਸ਼ਖਬਰੀ ਦੀਆਂ ਸਭਾਵਾਂ ਦੇ ਲਈ ਤਿਆਰੀ ਕਰ ਸਕਣ ਅਤੇ ਕਰੂਸੇਡ ਤੋਂ ਬਾਅਦ ਉਹ ਨਵੇਂ ਮਸੀਹੀ ਲੋਕਾਂ ਦੇ ਨਾਮ ਕੰਮ ਕਰ ਸਕਣ।

ਮੇਰੇ ਆਗਮਨ ਤੋਂ ਇੱਕ ਦਿਨ ਪਹਿਲਾਂ, ਵਿਦਆਰਥੀ ਸ਼ਹਿਰ ਦੇ ਹਰ ਇੱਕ ਘਰ ਦੇ ਵਿੱਚ ਗਏ ਕਿ ਉਹ ਉਨ੍ਹਾਂ ਨੂੰ ਕਰੂਸੇਡ ਦੇ ਵਿੱਚ ਆਉਣ ਦਾ ਸੱਦਾ ਦੇਣ ਅਤੇ ਹਰ ਇੱਕ ਦੇ ਕੋਲ ਇੱਕ ਖੁਸ਼ਖਬਰੀ ਦਾ ਪਰਚਾ ਦੇਣ। ਸਿੱਟੇ ਵਜੋਂ ਸਾਡੀਆਂ ਖੁਸ਼ਖਬਰੀ ਦੀਆਂ ਸਭਾਵਾਂ ਦੇ ਵਿੱਚ ਉਸ ਸਟੇਡੀਅਮ ਦੇ ਵਿਚ ਹੋਈਆਂ ਸਭਾਵਾਂ ਦੇ ਇਤਹਾਸ ਦੀ ਸਭ ਤੋਂ ਵੱਡੀ ਹਾਜਰੀ ਸੀ। ਮੈਂ ਨਹੀ ਸੋਚਦਾ ਕਿ ਮੈਂ ਕਦੇ ਵੀ ਇਹੋ ਜਿਹਾ ਕੁਝ ਵੀ ਅਨੁਭਵ ਕੀਤਾ ਹੈ ਜੋ ਮੈਂ ਉੱਥੇ ਵੇਖਿਆ। ਜਦ ਮੈਂ ਲੋਕਾਂ ਨੂੰ ਮਸੀਹ ਤੇ ਵਿਸ਼ਵਾਸ ਕਰਨ ਦਾ ਸੱਦਾ ਦਿੱਤਾ ਅਤੇ ਉਸਦੇ ਪਿੱਛੇ ਚੱਲਣ ਲਈ ਕਿਹਾ, ਤਾਂ ਸਟੇਡੀਅਮ ਦੇ ੯੫% ਲੋਕਾਂ ਨੇ ਪ੍ਰਤੀਉੱਤਰ ਦਿੱਤਾ। ਇਹ ਹੈਰਾਨ ਕਰ ਦੇਣ ਵਾਲਾ ਸੀ।

ਇਹ ਸਭਾ ਦੀ ਸਮਾਪਤੀ ਦਾ ਸਮਾਂ ਦੀ ਜਦ ਉਹ ਪੱਤਰਕਾਰ ਨੇ ਮੇਰੇ ਤੋਂ ਇਹ ਪ੍ਰਸ਼ਨ ਪੁੱਛਿਆ। ਮੈਂ ਉਸ ਨੂੰ ਉੱਤਰ ਦਿੱਤਾ, "ਨਹੀਂ ਮੈਂ ਨਹੀ ਵਿਸ਼ਵਾਸ ਕਰਦਾ ਕਿ ਤੁਹਾਡਾ ਸ਼ਹਿਰ ਸ਼ਰਾਪ ਦੇ ਅਧੀਨ ਹੈ, ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਬਰਕਤ ਦੇ ਅਧੀਨ ਹੈ। ਮੈਂ ਕਾਇਲ ਹਾਂ ਕਿ ਬਹੁਤ ਸਾਰੇ ਲੋਕ ਜੋ ਉਨ੍ਹਾਂ ਮਜਦੂਰਾਂ ਦੇ ਕੈਂਪ ਦੇ ਵਿੱਚ ਉਸ ਸ਼ਹਿਰ ਦੇ ਵਿਚ ਕੰਮ ਕਰਦੇ ਹੋਏ ਮਰ ਗਏ ਉਹ ਮਸੀਹੀ ਸਨ, ਅਤੇ ਉਨ੍ਹਾਂ ਨੇ ਇਸ ਦਿਨ ਲਈ ਪ੍ਰਾਥਨਾ ਕੀਤੀ। ਮੈਂ ਵਿਸ਼ਵਾਸ ਕਰਦਾ ਹਾਂ ਕਿ ਉਨ੍ਹਾਂ ਨੇ ਪ੍ਰਾਥਨਾ ਕੀਤੀ ਕਿ ਇੱਕ ਦਿਨ ਉਹ ਲੋਕ ਜੋ ਇੱਕ ਦਿਨ ਇੰਨਾਂ ਘਰਾਂ ਦੇ ਵਿੱਚ ਸੌਣਗੇ ਅਤੇ ਇੰਨਾਂ ਸੜਕਾਂ ਤੇ ਚੱਲਣਗੇ ਇੱਕ ਦਿਨ ਉਹ ਖੁਸ਼ਖਬਰੀ ਨੂੰ ਸੁਣਨਗੇ ਅਤੇ ਗ੍ਰਹਿਣ ਕਰਨਗੇ। ਅੱਜ ਦਾ ਦਿਨ ਉਹ ਦਿਨ ਹੈ। ਇਸ ਲਈ ਇਸ ਸ਼ਹਿਰ ਨੇ ਬਰਕਤ ਪਾਈ ਹੈ"

ਜੋ ਮੈਂ ਨਹੀ ਜਾਣਦਾ ਸੀ ਉਹ ਸੀ ਕਿ ਇੰਨਾਂ ਬਾਈਬਲ ਕਾਲਜ ਦੇ ਵਿਦਆਰਥੀਆਂ ਦੇ ਦਾਦੇ ਦਾਦੀਆਂ ਅਤੇ ਨਾਨੇ ਨਾਨੀਆਂ ਇੰਨਾਂ ਸਾਈਬੇਰੀਆਂ ਦੇ ਕੈਦ ਖਾਨਿਆਂ ਦੇ ਵਿੱਚ ਮਰ ਗਏ ਸਨ। ਉਨ੍ਹਾਂ ਨੇ ਕਦੇ ਬਰਕਤ ਨੂੰ ਨਹੀ ਵੇਖਿਆ ਸੀ, ਉਨ੍ਹਾਂ ਦੀਆਂ ਪ੍ਰਾਥਨਾਵਾਂ ਦੇ ਉੱਤਰਾਂ ਨੂੰ, ਪਰ ਉਨ੍ਹਾਂ ਦੇ ਪੋਤੇ ਪੋਤਰੀਆਂ ਅਤੇ ਦੋਹਤੇ ਦੋਹਤਰੀਆਂ ਸਨ ਜੋ ਕਿ ਮਸੀਹ ਦੇ ਸੰਦੇਸ ਨੂੰ ਸਾਈਬੇਰੀਆ ਦੇ ਸ਼ਹਿਰ ਦੇ ਵਿੱਚ ਲੈ ਕੇ ਗਏ ਸਨ। ਸ਼ਾਇਦ ਤੁਸੀਂ ਪ੍ਰਾਥਨਾ ਕੀਤੀ ਹੈ ਅਤੇ ਇਹ ਲੱਗਾ ਹੈ ਕਿ ਸਵਰਗ ਤੁਹਾਡੀਆਂ ਪ੍ਰਾਥਨਾਵਾਂ ਦੇ ਉੱਪਰ ਬੰਦ ਰਿਹਾ ਹੈ। ਯਾਦ ਰੱਖੋ ਬਾਈਬਲ ਕਹਿੰਦੀ ਹੈ, "ਨਿਹਚਾ ਦਾ ਅਰਥ ਉਨ੍ਹਾਂ ਚੀਜ਼ਾਂ ਬਾਰੇ ਨਿਸ਼ਚਿਤ ਹੋਣਾ ਹੈ ਜਿਨ੍ਹਾਂ ਦੀ ਅਸੀਂ ਉਮੀਦ ਰੱਖਦੇ ਹਾਂ ਅਤੇ ਉਨ੍ਹਾਂ ਗੱਲਾਂ ਤੇ ਨਿਹਚਾ ਕਰਨੀ ਹੈ ਜਿਹੜੀਆਂ ਅਸੀਂ ਨਹੀਂ ਵੇਖ ਸਕਦੇ ਕਿ ਉਹ ਸੱਚ ਹਨ।" ਸ਼ਾਇਦ ਤੁਸੀਂ ਹੁਣੇ ਹੀ ਆਪਣੀਆਂ ਪ੍ਰਾਥਨਾਵਾਂ ਦਾ ਉੱਤਰ ਨਹੀ ਵੇਖੋਗੇ। ਪਰ ਤੁਸੀਂ ਯਕੀਨ ਰੱਖੋ ਕਿ ਉਹ ਆਪਣੀ ਮਰਜੀ ਨੂੰ ਪੂਰਾ ਕਰੇਗਾ।