Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਇੱਕ ਜਗ੍ਹਾ ਜਿਸਦਾ ਨਾਮ ਸੀ ਕੈਲਸ

ਕੁਝ ਥਾਵਾਂ ਇਸ ਸੰਸਾਰ ਦੇ ਵਿੱਚ ਹਨ ਜਿੰਨਾਂ ਨੂੰ ਵੇਖ ਕੇ ਤੁਸੀਂ ਦੰਗ ਰਹਿ ਜਾਂਦੇ ਹੋ। ਇਹੋ ਜਿਹੀ ਇੱਕ ਜਗ੍ਹਾ ਹੈ ਜਿੱਥੇ ਜਾਣਾ ਮੈਨੂੰ ਬਹੁਤ ਚੰਗਾ ਲੱਗਦਾ ਹੈ। ਮੈਂ ਪੈਰਿਸ ਦੇ ਆਈਫਲ ਟਾਵਰ ਦੀ ਗੱਲ ਨਹੀ ਕਰ ਰਿਹਾ ਹਾਂ ਅਤੇ ਨਾ ਹੀ ਮੈਂ ਚੀਨ ਦੀ ਮਹਾਨ ਦੀਵਾਰ ਦੀ ਗੱਲ ਕਰ ਰਿਹਾ ਹਾਂ। ਮੈਂ ਉੱਤਰੀ ਆਇਰਲੈਂਡ ਦੇ ਇੱਕ ਪਿੰਡ ਕੈਲਸ ਦੀ ਗੱਲ ਕਰ ਰਿਹਾ ਹਾਂ।ਜਦ ਵੀ ਮੈਂ ਉੱਥੇ ਦੀ ਯਾਤਰਾ ਕਰਦਾ ਹਾਂ ਮੈਂ ਇਸ ਗੱਲ ਦਾ ਯਕੀਨ ਬਣਾਉਂਦਾ ਹਾਂ ਕਿ ਮੈਂ ਉਸ ਛੋਟੇ ਜਿਹੇ ਪਿੰਡ ਦੇ ਵਿੱਚ ਜਰੂਰ ਜਾਵਾਂ।

ਤੁਸੀਂ ਸ਼ਾਇਦ ਸੋਚ ਰਹੇ ਹੋਵੇਗੀ ਕਿ ਕੈਲਸ ਨੂੰ ਇੰਨਾਂ ਮਹੱਤਵਪੂਰਣ ਕੀ ਬਣਾਉਂਦਾ ਹੈ। ਸ਼ਾਇਦ ਤੁਸੀਂ ਇਸ ਦੇ ਬਾਰੇ ਵਿੱਚ ਕਦੇ ਨਹੀ ਸੁਣਿਆ ਹੋਵੇਗਾ।

ਤੁਸੀਂ ਸਾਇਦ ਸੋਚ ਰਹੇ ਹੋਵੋਗੇ ਕਿ ਕੈਲਸ ਇੰਨਾਂ ਖਾਸ ਕਿਉਂ ਹੈ। ਸ਼ਾਇਦ ਤੁਸੀਂ ਇਸਦੇ ਬਾਰੇ ਕਦੇ ਨਹੀ ਸੁਣਿਆ। ਕੈਲਸ ਦੇ ਵਿੱਚ ਇੱਕ ਹੀ ਮੁੱਖ ਸੜਕ ਹੈ ਅਤੇ ਕੁਝ ਇਮਾਰਤਾ ਹਨ। ਇਹ ਅਣਜਾਣ ਜਿਹੀ ਜਗ੍ਹਾ ਤੇ ਹੈ। ਇਸ ਛੋਟੇ ਜਿਹੇ ਕਸਬੇ ਦੇ ਬਾਰੇ ਵਿੱਚ ਇਹ ਹੀ ਸਭ ਤੋਂ ਵਚਿੱਤਰ ਹੈ। ਕੋਈ ੧੦੦ ਸਾਲ ਪਹਲਾਂ, ਦੋ ਬਾਈਬਲ ਦੇ ਅਧਿਆਪਕ ਬਹੁਤ ਹੀ ਨਿਰਾਸ਼ ਸਨ ਕਿਉਂਕਿ ਕੋਈ ਵੀ ਵਚਨ ਪੜਨ ਦੇ ਵਿੱਚ ਰੁਚੀ ਨਹੀ ਲੈਨਦਾ ਸੀ। ਉਨ੍ਹਾਂ ਨੇ ਇੱਕ ਸਕੂਲ਼ ਦੇ ਵਿੱਚ ਮਿਲਣਾ ਸ਼ੁਰੂ ਕੀਤਾ ਅਤੇ ਲੋਕਾਂ ਲਈ ਪ੍ਰਾਥਨਾ ਕਰਨੀ ਸ਼ੁਰੂ ਕੀਤੀ ਕਿ ਉਹ ਮਸੀਹ ਦੇ ਵਿੱਚ ਆਉਣ। ਜਿਆਦਾ ਸਮਾਂ ਨਹੀ ਹੋਇਆ ਸੀ ਜਦ ਉਨ੍ਹਾਂ ਦੀਆਂ ਪ੍ਰਾਥਨਾਵਾਂ ਦੇ ਸਦਕਾ ਪੰਜਾਹ ਲੋਕ ਮਸੀਹ ਦੇ ਵਿੱਚ ਆ ਗਏ। ਪੂਰੇ ਉੱਤਰੀ ਆਇਰਲੈਂਡ ਦੇ ਵਿੱਚ ਪਰਮੇਸ਼ਰ ਦੇ ਆਤਮਾ ਦੀ ਇਸ ਲਹਿਰ ਦੇ ਬਾਰੇ ਖਬਰ ਫੈਲ਼ ਗਈ। ਆਤਮਾ ਦੀ ਹਨ੍ਹੇਰੀ ਪੂਰੇ ਦੇਸ਼ ਦੇ ਵਿੱਚ ਵਗਣ ਲੱਗ ਪਈ, ਅਤੇ ਇਹ ਪਤਾ ਲੱਗਾ ਕਿ ਦਸ ਹਜਾਰ ਲੋਕ ਬੈਲਫਾਸਟ ਦੇ ਬੋਟੈਨੀਕਲ ਬਾਗ ਦੇ ਵਿੱਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਸਾਰੀ ਰਾਤ ਪ੍ਰਾਥਨਾ ਕੀਤੀ।

ਜਦ ਪ੍ਰਾਥਨਾ ਦੀ ਸਭਾ ਪੂਰੇ ਦੇਸ਼ ਦੇ ਵਿੱਚ ਫੈਲ਼ ਗਈ, ਉਸ ਤੋਂ ਬਾਅਦ ਦੇ ਵਿੱਚ ਰੂਹਾਂ ਦੀ ਇੱਕ ਵੱਡੀ ਫਸ਼ਲ ਆਈ। ਬ੍ਰਿਟੇਨ ਦੇ ਵਿੱਚ ਕੋਈ ੧੦ ਲੱਖ ਲੋਕ ਮਸੀਹ ਦੇ ਵੱਲ ਆ ਗਏ। ਲੰਡਨ ਦੇ ਮਹਾਨ ਪਾਸਟਰ ਚਾਰਲਸ ਹੇਡਨ ਸਪਰਜ਼ਨ ਨੇ ਕਿਹਾ, " ਇਹ ਸਾਲ ਉਸਦੀ ਸੇਵਕਾਈ ਦੇ ਵਿੱਚ ਸਭ ਤੋਂ ਜਿਆਦਾ ਖੁਸ਼ਖਬਰੀ ਦਾ ਫਸ਼ਲ ਦਾ ਸੀ" ਪਰਮੇਸ਼ਰ ਨੇ ਇੱਕ ਦੇਸ਼ ਨੂੰ ਹਿਲਾ ਦਿੱਤਾ ਕਿਉਂਕਿ ਦੋ ਲੋਕਾਂ ਨੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਪ੍ਰਾਥਨਾ ਕੀਤੀ। ਇਸ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਮੈਨੂੰ ਇਹ ਯਾਦ ਕਰਵਾਇਆ ਜਾਂਦਾ ਹੈ ਕਿ ਸਾਡੇ ਦੇਸ਼ ਦੀ ਆਸ ਦਾ ਸੋਮਾ ਇੱਕ ਹੈ ਅਤੇ ਉਹ ਹੈ ਪ੍ਰਾਥਨਾ ਕਰਨ ਵਾਲੇ ਆਦਮੀ ਅਤੇ ਔਰਤਾਂ। ਇਹ ਜਰੂਰੀ ਨਹੀ ਹੈ ਕਿ ਵੱਡੇ ਸ਼ੀਹਰ ਜਾਂ ਮਹੱਤਵਪੂਰਣ ਲੋਕ ਸਾਡੇ ਦੇਸ਼ ਨੂੰ ਬਦਲਣਗੇ। ਇਹ ਉਹ ਲੋਕ ਹਨ ਜੋ ਸਮਝਦੇ ਹਨ ਕਿ ਕਿਉਂ ਜ਼ਕਰੀਯਾਹ ਨੇ ਇਹ ਸਵਾਲ ਪੁੱਛਿਆ, " "ਲੋਕ ਛੋਟੀਆਂ ਛੋਟੀਆਂ ਸ਼ੁਰੂਆਤਾ ਤੋਂ ਸ਼ਰਮਿੰਦਾ ਨਾ ਹੋਣ” (ਜ੍ਕ੍ਰੀਆਹ ੪:੧੦) ਇਸ ਪ੍ਰਸ਼ਨ ਦੇ ਬਾਅਦ ਵਿੱਚ ਹੀ ਉਸ ਨੇ ਲਿਖਿਆ ਕਿ " ਇਹ ਨਾ ਤਾਂ ਸ਼ਕਤੀ ਦੇ ਦੁਆਰਾ ਹੈ ਅਤੇ ਨਾ ਹੀ ਇਹ ਸਾਮਰਥ ਦੇ ਦੁਆਰਾ ਹੈ ਪਰ ਇਹ ਮੇਰੇ ਆਤਮਾ ਦੇ ਦੁਆਰਾ ਹੈ, ਪ੍ਰਭੂ ਆਖਦਾ ਹੈ" ਹਾਂ ਇਹ ਅਕਸਰ ਹੀ ਛੋਟੀਆਂ ਥਾਵਾਂ ਹਨ ਅਤੇ ਅਣਜਾਣ ਲੋਕ ਹਨ ਜਿੰਨਾਂ ਨੂੰ ਪਰਮੇਸ਼ਰ ਬੁੱਧਵਾਨਾ ਨੂੰ ਸ਼ਰਮਿੰਦਾ ਕਰਨ ਲਈ ਇਸਤੇਮਾਲ ਕਰਦਾ ਹੈ।