Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਗੁਪਤ ਗੱਲਾਂ

ਅਮਰੀਕਾ ਦੇ ਵਿੱਚ ਇੱਕ ਪ੍ਰਾਥਨਾ ਲਹਿਰ ਵੱਧ ਰਹੀ ਲੱਗਦੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਕਿਉਂ ਆਤਮਿਕ ਅਤੇ ਨੈਤਿਕ ਵਾਤਾਵਰਣ ਹੋਰ ਵੀ ਘਟੀਆ ਹੁੰਦਾ ਜਾ ਰਿਹਾ ਹੈ? ੀeੱਕ ਕਾਰਣ ਹੋ ਸਕਦਾ ਹੈ ਕਿ ਇਸਦਾ ਸਬੰਧ ਸਾਡੇ ਦਿਲ ਦੀਆਂ ਗੁਪਤ ਗੱਲਾਂ ਦੇ ਨਾਲ ਹੋਵੇ। ਪ੍ਰਾਥਨਾ ਪਰਮੇਸ਼ਰ ਦੇ ਨਾਲ ਨਜਦੀਕੀ ਹੈ। ਪ੍ਰਾਥਨਾ ਦੇ ਵਿੱਚ ਜਿਆਦਾ ਪ੍ਰਭਾਵਸ਼ਾਲੀ ਹੋਣ ਦੇ ਲਈ, ਤੁਹਾਡੇ ਵਿੱਚ ਅਤੇ ਪਰਮੇਸ਼ਰ ਦੀ ਨਜਦੀਕੀ ਸੰਗਤੀ ਦੇ ਵਿੱਚ ਕੁਝ ਵੀ ਖੜਾ ਨਹੀ ਹੋਣਾ ਚਾਹੀਦਾ ਹੈ।

ਸੋਵੀਅਤ ਯੂਨੀਅਨ ਦੇ ਡਿੱਗਣ ਤੋਂ ਕੁਝ ਸਮਾਂ ਪਹਿਲਾਂ, ਮੈਂ ਯੂਕਰੇਨ ਦੇ ਪੰਜ ਸ਼ਹਿਰਾਂ ਦੇ ਵਿੱਚ ਪੂਰੇ ਸ਼ਹਿਰਾਂ ਦੇ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਅਸੀਂ ਉਨ੍ਹਾਂ ਵਿਚੋਂ ਹਰ ਇੱਕ ਦੇ ਵਿੱਚ ਬਾਰਿਸ਼ ਦਾ ਸਾਹਮਣਾ ਕੀਤਾ। ਪੂਰਾ ਦਿਨ ਮੀਂਹ ਪੈਂਦਾ ਹੈ, ਅਤੇ ਅਸੀਂ ਪ੍ਰਾਥਨਾ ਕਰਦੇ ਸੀ ਕਿ ਪਰਮੇਸ਼ਰ ਬਾਰਿਸ਼ ਨੂੰ ਰੋਕੇ ਅਤੇ ਤਾਂ ਕਿ ਲੋਕ ਸਟੇਡੀਅਮ ਦੇ ਵਿੱਚ ਆ ਕੇ ਖੁਸ਼ਖਬਰੀ ਦਾ ਪ੍ਰਚਾਰ ਸੁਣ ਸਕਣ। ਪਰਮੇਸ਼ਰ ਬਾਰਿਸ਼ ਨੂੰ ਰੋਕਣ ਲਈ ਕਿਸੇ ਮਜਬੂਰੀ ਦੇ ਵਿੱਚ ਨਹੀ ਸੀ, ਪਰ ਆਪਣੀ ਦਯਾ ਦੇ ਦੁਆਰਾ ਉਸ ਨੇ ਸਾਡੀ ਬੇਨਤੀ ਨੂੰ ਸਵੀਕਾਰ ਕੀਤਾ। ਸਾਡੀ ਖੁਸ਼ਖਬਰੀ ਦੀਆਂ ਸਭਾਵਾਂ ਸ਼ੁਰੂ ਹੋਣ ਤੋਂ ਇੱਕ ਘੰਟਾ ਪਹਿਲਾਂ, ਪਰਮੇਸ਼ਰ ਨੇ ਹਰ ਇੱਕ ਸ਼ਹਿਰ ਵਿੱਚ ਬਾਰਿਸ਼ ਨੂੰ ਰੋਕ ਦਿੱਤਾ। ਇਹ ਬਹੁਤ ਹੀ ਖੁਸ਼ੀ ਦੀ ਗੱਲ ਸੀ ਕਿ ਹਜਾਰਾਂ ਲੋਕਾਂ ਨੇ ਸੁਣਿਆ ਅਤੇ ਪਹਿਲੀ ਵਾਰ ਖੁਸ਼ਖਬਰੀ ਨੂੰ ਸੁਣਿਆ।

ਇਸੇ ਸਮੇਂ ਯੁਕਰੇਨ ਅਤੇ ਰੋਮਾਨੀਆਂ ਦੇ ਵਿੱਚ ਦੀ ਯਾਤਰਾ ਕਰਦੇ ਹੋਏ ਮੈਂ ਕੁਝ ਬਹੁਤ ਹੀ ਸੁੰਦਰ ਗਲੀਚੀਆਂ ਨੂੰ ਬਹੁਤ ਹੀ ਸਸਤੇ ਵਿਚ ਲੱਭ ਲਿਆ। ਮੈਂ ਇੱਕ ਯੁਕਰੇਨ ਦੇ ਵਿੱਚ ਖਰੀਦੀ ਅਤੇ ਇੱਕ ਰੋਮਾਨੀਆ ਦੇ ਵਿੱਚ। ਪਰ ਜਦ ਮੈਂ ਰੋਮਾਨੀਆ ਤੋਂ ਬਾਹਰ ਜਾਣ ਦੀ ਕੋਸ਼ਿਸ ਕੀਤੀ ਤਾਂ ਬਾਰਡਰ ਤੇ ਸਿਪਾਹੀ ਨੇ ਮੈਨੂੰ ਕਿਹਾ ਕਿ ਮੈਂ ਯੁਕਰੇਨ ਵਾਲਾ ਗਲੀਚਾ ਤਾਂ ਬਾਹਰ ਲੈ ਕੇ ਜਾ ਸਕਦਾ ਹਾਂ ਪਰ ਮੈਂ ਰੋਮਾਨੀਆਂ ਵਾਲਾ ਗਲੀਚਾ ਨਹੀ ਲੈ ਕੇ ਜਾ ਸਕਦਾ ਹਾਂ। ਇੱਕ ਮਿੱਤਰ ਨੇ ਕਿਹਾ, "ਸੈਮੀ ਅਸੀਂ ਗਲੀਚੇ ਦੇ ਬਾਹਰ ਜੋ ਟੈਗ ਲੱਗਾ ਹੈ ਉਸ ਨੂੰ ਹਟਾ ਸਕਦੇ ਹਾਂ ਅਤੇ ਉਸ ਨੂੰ ਅੰਤਰ ਦਾ ਪਤਾ ਨਹੀ ਚੱਲੇਗਾ। ਫਿਰ ਤੂੰ ਯੂਕਰੇਨ ਵਾਲਾ ਗਲੀਚਾ ਇੱਥੇ ਛੱਡ ਕੇ ਜਾ ਸਕਦਾ ਹੈਂ ਅਤੇ ਰੋਮਾਨੀਆਂ ਦਾ ਗਲੀਚਾ ਆਪਣੇ ਨਾਲ ਲੈ ਕੇ ਜਾ ਸਕਦਾ ਹੈ" ਮੈਨੂੰ ਮੰਨਣਾ ਪਵੇਗਾ ਕਿ ਮੈਂ ਇਹ ਕਰਨ ਬਾਰੇ ਸੋਚਿਆ ਸੀ।

ਉਸੇ ਵੇਲੇ ਇੱਕ ਹੋਰ ਮਿੱਤਰ ਬੋਲ ਪਿਆ। "ਸੈਮੀ ਮੈਂ ਸੋਚਦਾ ਹਾਂ ਕਿ ਉਹ ਠੀਕ ਕਹਿ ਰਿਹਾ ਹੈ। ਤੁਸੀਂ ਰੋਮਾਨੀਆਂ ਵਾਲਾ ਗਲੀਚਾ ਦੇਸ਼ ਤੋਂ ਬਾਹਰ ਲੈ ਕੇ ਜਾ ਸਕਦੇ ਹੋ। ਪਰ ਅਗਲੀ ਵਾਰ ਤੂੰ ਪਰਮੇਸ਼ਰ ਨੂੰ ਬੰਦ ਕਰਨ ਦੇ ਬਾਰੇ ਕਿਹਾ ਤਾਂ ਉਹ ਇਹ ਨਹੀ ਕਰੇਗਾ" ਕਾਇਲਤਾ ਨੇ ਮੇਰੇ ਦਿਲ ਨੂੰ ਫੜ ਲਿਆ। ਮੈਂ ਪਰਮੇਸ਼ਰ ਦੇ ਨਾਲ ਨਜਦੀਕੀ ਅਤੇ ਸ਼ਕਤੀ ਨੂੰ ਇੱਕ ਪੁਰਾਣੇ ਗਲੀਚੇ ਦੇ ਨਾਲ ਬਦਲਣ ਜਾ ਰਿਹਾ ਸੀ। ਇਹ ਕਿੰਨੀ ਵੱਡੀ ਦੁਰਘਟਨਾ ਹੁੰਦੀ। ਸ਼ਾਇਦ ਇਸੇ ਲਈ ਪਰਮੇਸ਼ਰ ਨੇ ਤੁਹਾਡੀਆਂ ਕੁਝ ਪ੍ਰਾਥਨਾਵਾਂ ਦਾ ਉੱਤਰ ਨਹੀ ਦਿੱਤਾ ਹੈ। ਸ਼ਇਦ ਇੱਕ ਪੁਰਾਣਾ ਗਲੀਚਾ ਤੁਹਾਡੇ ਦਿਲ ਦੇ ਕੋਲ ਛਿਪਿਆ ਪਿਆ ਹੈ। ਇਸਦਾ ਪਰਮੇਸ਼ਰ ਦੇ ਅੱਗੇ ਇਕਰਾਰ ਕਰੋ ਅਤੇ ਇਸ ਤੋਂ ਛੁਟਕਾਰਾ ਪਾ ਲਵੋ। ਯਾਕੂਬ ਦੀ ਪੁਸਤਕ ਦੇ ਵਿੱਚ ਲਿਖਿਆ ਹੈ, "ਧਰਮੀ ਜਨ ਦੀ ਪ੍ਰਾਥਨਾ ਬਹੁਤ ਹੀ ਤਾਕਤਵਰ ਅਤੇ ਅਸਰਦਾਰ ਹੁੰਦੀ ਹੈ" (ਯਾਕੂਬ ੫:੧੬) ਜੇਕਰ ਤੁਸੀਂ ਪ੍ਰਾਥਨਾ ਦੇ ਵਿੱਚ ਸ਼ਕਤੀ ਨੂੰ ਲੱਭ ਰਹੇ ਹੋ, ਤਾਂ ਤੁਹਾਨੂੰ ਆਪਣੇ ਦਿਲ ਦੀਆਂ ਗੁਪਤ ਥਾਵਾਂ ਨੂੰ ਸਾਫ ਕਰਨਾ ਪਵੇਗਾ।