Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
ਸ਼ਿਕਾਗੋ

Quite often I am asked how and why I began traveling internationally. It all began in 1970 in a high crime area of Chicago. My wife Tex and I were living in the ghettos and ministering to young people on the streets of that great city. Every morning we would spend time praying with our staff as a team. We would take a different nation each week and pray for that country.

ਮੈਨੂੰ ਅਕਸਰ ਹੀ ਪੁੱਛਿਆ ਜਾਂਦਾ ਹੈ ਅਤੇ ਕਿਉਂ ਮੈਂ ਅੰਤਰਰਾਸ਼ਟਰੀ ਪੱਧਰ ਤੇ ਯਾਤਰਾ ਕਰਦਾ ਹਾਂ। ਇਹ ਸਭ ੧੯੭੦ ਦੇ ਵਿੱਚ ਸ਼ਿਕਾਗੋ ਦੇ ਇੱਕ ਬਹੁਤ ਹੀ ਜਿਆਦਾ ਕਰਾਈਮ ਦੇ ਖੇਤਰ ਦੇ ਵਿੱਚ ਸੀ। ਮੇਰੀ ਪਤਨੀ ਟੈਕਸ ਅਤੇ ਮੈਂ ਉਥੇ ਬਸਤੀ ਵਿੱਚ ਰਹਿੰਦੇ ਸੀ ਅਤੇ ਅਸੀਂ ਇਸ ਮਹਾਨ ਸ਼ਹਿਰ ਦੇ ਜਵਾਨਾਂ ਦੇ ਨਾਲ ਸੜਕਾਂ ਤੇ ਸੇਵਕਾਈ ਕਰਦੇ ਸੀ। ਹਰ ਸਵੇਰ ਅਸੀਂ ਆਪਣੇ ਸਟਾਫ ਦੇ ਨਾਲ ਟੀਮ ਦੇ ਤੋਰ ਤੇ ਪ੍ਰਾਥਨਾ ਕਰਦੇ ਸੀ। ਅਸੀਂ ਹਰ ਹਫਤੇ ਅਲੱਗ ਦੇਸ਼ ਨੂੰ ਲੈਂਦੇ ਸੀ ਅਤੇ ਉਸ ਦੇਸ਼ ਦੇ ਲਈ ਪ੍ਰਾਥਨਾ ਕਰਦੇ ਸੀ।

ਇਕ ਸਵੇਰ ਅਸੀਂ ਜਰਮਨੀ ਲਈ ਪ੍ਰਾਥਨਾ ਕਰ ਰਹੇ ਸੀ। ਜਿਵੇਂ ਅਸੀਂ ਪ੍ਰਾਥਨਾ ਕੀਤੀ ਤਾਂ ਪਰਮੇਸ਼ਰ ਮੇਰੇ ਅਤੇ ਮੇਰੇ ਇੱਕ ਸਾਥੀ ਦੇ ਦਿਲ ਨੂੰ ਇਸ ਦੇਸ਼ ਦੇ ਲਈ ਤੋੜ ਦਿੱਤਾ। ਅਸੀਂ ਬੜੀ ਦੇਰ ਤੱਕ ਉਸ ਸ਼ਾਮ ਨੂੰ ਪ੍ਰਾਥਨਾ ਕਰਦੇ ਰਹੇ। ਅਸੀਂ ਦੋਹਾਂ ਦੇ ਮਹਿਸੂਸ ਕੀਤਾ ਕਿ ਪਰਮੇਸ਼ਰ ਸਾਨੂੰ ਜਰਮਨੀ ਦੇ ਵਿੱਚ ਖੁਸ਼ਖਬਰੀ ਦੇ ਪ੍ਰਚਾਰ ਦੇ ਲਈ ਲੈ ਕੇ ਜਾਣਾ ਚਾਹੁੰਦਾ ਹੈ। ਪਰ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਸਨ। ਪਹਿਲੀ ਗੱਲ, ਅਸੀਂ ਜਰਮਨ ਨਹੀ ਬੋਲ ਸਕਦੇ ਸੀ। ਦੂਸਰੀ ਗੱਲ ਅਸੀਂ ਜਰਮਨੀ ਦੇ ਵਿੱਚ ਕਿਸੇ ਨੂੰ ਵੀ ਨਹੀ ਜਾਣਦੇ ਸੀ। ਅਤੇ ਅਖੀਰ ਦੇ ਵਿੱਚ ਸਾਡੇ ਕੋਲ ਜਰਮਨੀ ਜਾਣ ਲਈ ਪੈਸਾ ਨਹੀ ਸੀ। ਇੱਕ ਹੀ ਚੀਜ ਸਾਡੇ ਕੋਲ ਸੀ ਅਤੇ ਉਹ ਸੀ ਸਾਡੇ ਟੁੱਟੇ ਦਿਲ ਅਤੇ ਪਰਮੇਸ਼ਰ ਦੇ ਸਿਘਾਸਣ ਤੱਕ ਸਾਡੀ ਪਹੁੰਚ।

ਅਸੀਂ ਪੂਰੀ ਰਾਤ ਪ੍ਰਾਥਨਾ ਕੀਤੀ। ਅਤੇ ਮੈਨੂੰ ਯਾਦ ਆਇਆ ਕਿ ਮੇਰੇ ਕੋਲ ਅੰਗਰੇਜੀ ਬੋਲਣ ਵਾਲੇ ਜਰਮਨ ਪਾਸਟਰਾਂ ਦੀ ਇੱਕ ਸੂਚੀ ਹੈ ਅਤੇ ਉਨ੍ਹਾਂ ਦੇ ਟੈਲੀਫੋਨ ਨੰਬਰ ਵੀ ਹਨ। ਇੱਕ ਉਨ੍ਹਾਂ ਸਭ ਦੇ ਵਿੱਚੋਂ ਇੱਕ ਪਾਸਟਰ ਦਾ ਨਾਮ ਅਤੇ ਨੰਬਰ ਚੁਣਿਆ। ਉਸ ਨੇ ਮੇਰੇ ਬਾਰੇ ਕਦੇ ਵੀ ਨਹੀ ਸੁਣਿਆ ਸੀ ਅਤੇ ਉਹ ਕੋਈ ਬਹੁਤ ਜਿਆਦਾ ਉਤਸ਼ਾਹ ਦੇਣ ਵਾਲਾ ਨਹੀ ਸੀ। ਪਰ ਦੋ ਹਫਤਿਆਂ ਦੇ ਵਿੱਚ ਮੈਨੂੰ ਚਿੱਠੀ ਦੇ ਵਿੱਚ ਇੱਕ ਪੱਤਰ ਮਿਲਿਆ ਜਿਹੜਾ ਉਸਨੇ ਭੇਜਿਆ ਸੀ। ਅਤੇ ਥੋੜੇ ਸਮੇਂ ਦੇ ਬਾਅਦ ਹੀ ਮੈਂ ਉਸ ਦੇ ਨਾਲ ਟੈਲੀਫੋਨ ਦੇ ਉੱਪਰ ਗੱਲਬਾਤ ਕੀਤੀ, ਇਸ ਪਾਸਟਰ ਨੇ ਸਾਡੀ ਸ਼ਿਕਾਗੋ ਦੀ ਸੇਵਕਾਈ ਦੇ ਬਾਰੇ ਵਿੱਚ ਪੜਿਆ ਸੀ। ਪਰਮੇਸ਼ਰ ਨੇ ਉਸ ਦੇ ਦਿਲ ਨੂੰ ਛੂਹਿਆ ਸੀ ਅਤੇ ਅਤੇ ਉਸ ਨੇ ਜਰਮਨੀ ਦੇ ਵਿੱਚ ਮੈਨੂੰ ਇਕ ਪਾਸਟਰ ਕਾਨਫਰੰਸ ਦੇ ਵਿੱਚ ਬੋਲਣ ਲਈ ਸੱਦਾ ਦਿੱਤਾ।

ਪਰਮੇਸ਼ਰ ਨੇ ਸਾਡੀਆਂ ਪ੍ਰਾਥਨਾਵਾਂ ਦਾ ਉੱਤਰ ਦਿੱਤਾ ਅਤੇ ਉਸ ਦੇ ਸਾਡੇ ਲਈ ਪੂਰੇ ਜਰਮਨੀ ਦੇ ਵਿੱਚ ਪਰਚਾਰ ਕਰਨ ਲਈ ਦਰਵਾਜਿਆਂ ਨੂੰ ਖੋਲ ਦਿੱਤਾ। ਹੁਣ ਸਿਰਫ ਇੱਕ ਹੀ ਸਮੱਸਿਆ ਰਹਿ ਗਈ ਸੀ। ਸਾਡੇ ਕੋਲ ਜਰਮਨੀ ਦੇ ਵਿੱਚ ਜਾਣ ਲਈ ਪੈਸੇ ਨਹੀ ਸਨ। ਬਾਅਦ ਵਿੱਚ ਇੱਕ ਸਕੂਲ ਟੀਚਰ ਆਇਆ ਅਤੇ ਉਹ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਸੀ। ਉਹ ਪਰਮੇਸ਼ਰ ਦੇ ਨਾਲ ਇੱਕਲਾ ਸਮਾਂ ਬਿਤਾ ਰਿਹਾ ਸੀ ਅਤੇ ਪਰਮੇਸ਼ਰ ਨੇ ਉਸ ਦੇ ਨਾਲ ਬਹੁਤ ਗਹਿਰਾਈ ਦੇ ਨਾਲ ਗੱਲ ਕੀਤੀ ਸੀ। ਉਹ ਆਪਣੇ ਪੈਸੇ ਨੂੰ ਜਮਾ ਕਰ ਰਿਹਾ ਸੀ ਅਤੇ ਪਮਰੇਸ਼ਰ ਨੇ ਉਸਦੀ ਅਗੁਵਾਈ ਕੀਤੀ ਕਿ ਉਹ ਆਪਣੇ ਪੈਸੇ ਨੂੰ ਬੈਂਕ ਦੇ ਵਿਚੋਂ ਕੱਢ ਕੇ ਸਾਨੂੰ ਦੇ ਦੇਵੇ। ਮੈਂ ਵਿਸ਼ਵਾਸ ਨਹੀ ਕਰ ਪਾਇਆ।

ਮੈਂ ਇੱਕ ਮਹਾਨ ਸਬਕ ਸਿੱਖਿਆ। ਅਸੀਂ ਪਰਮੇਸ਼ਰ ਦੇ ਉੱਪਰ ਆਪਣੀਆਂ ਜਰੂਰਤਾਂ ਦੇ ਲਈ ਭਰੋਸਾ ਕਰ ਸਕਦੇ ਹਾਂ ਜਦ ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ਰ ਦੀ ਮਰਜ਼ੀ ਦੇ ਅਧੀਨ ਹਾਂ। ਅਤੇ ਹੈਰਾਨੀ ਹੁੰਦੀ ਹੈ ਕਿ ਕਈ ਦਹਾਕਿਆਂ ਤੋਂ ਬਾਅਦ ਛੇ ਮਹਾਂਦੀਪਾਂ ਦੇ ਉੱਪਰ ਅਸੀਂ ਕਈ ਹਜਾਰਾਂ ਲੱਖਾਂ ਲੋਕਾਂ ਨੂੰ ਮਸੀਹ ਦੇ ਵਿੱਚ ਆਉਂਦੇ ਹੋਏ ਵੇਖਿਆ ਹੈ।ਮੈਂ ਕਦੇ ਨਹੀ ਭੁੱਲਾਂਗਾ ਕਿ ਇਸ ਸਭ ਦੀ ਸ਼ੁਰੂਆਤ ਇੱਕ ਪ੍ਰਾਥਨਾ ਦੀ ਸਭਾ ਦੇ ਵਿੱਚ ਹੋਈ ਸੀ। ਪਰਮੇਸ਼ਰ ਦੇ ਨਾਲ ਸਮਾਂ ਬਿਤਾਉ, ਅਤੇ ਤੁਸੀਂ ਉਹ ਮਹਿਸੂਸ ਕਰਨਾ ਸ਼ੁਰੂ ਕਰ ਦਿਉਗੇ ਜੋ ਉਹ ਮਹਿਸੂਸ ਕਰਦਾ ਹੈ ਅਤੇ ਉਹ ਕਰੋ ਜੋ ਉਹ ਤੁਹਾਡੇ ਤੋਂ ਕਰਵਾਉਣਾ ਚਾਹੁੰਦਾ ਹੈ। ਤੁਸੀਂ ਅੱਜ ਪਰਮੇਸ਼ਰ ਦੇ ਨਾਲ ਸਮਾਂ ਕਿਉਂ ਨਹੀ ਬਿਤਾਉਂਦੇ ਅਤੇ ਉਸ ਨੂੰ ਖੋਏ ਹੋਏ ਸੰਸਾਰ ਦੇ ਲਈ ਤੁਹਾਡੇ ਦਿਲ ਨੂੰ ਤੋੜਨ ਦਿਉ।